Chandigarh Corona News: ਰਾਜ ਭਵਨ ਪੁੱਜਾ ਕੋਰੋਨਾ ਦਾ ਕਹਿਰ, ਰਾਜਪਾਲ ਬਦਨੌਰ ਦੀ ਰਿਪੋਰਟ ਆਈ Corona Positive

governor-badnaur-reports-corona-positive-in-chandigarh

Chandigarh Corona News: ਸ਼ਹਿਰ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਐਤਵਾਰ ਨੂੰ ਪਹਿਲੀ ਵਾਰ ਸ਼ਹਿਰ ‘ਚ ਕੋਰੋਨਾ ਦਾ ਵੱਡਾ ਧਮਾਕਾ ਹੋਇਆ। 4 ਮਹੀਨਿਆਂ ‘ਚ ਪਹਿਲੀ ਵਾਰ ਸ਼ਹਿਰ ‘ਚ 89 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਨਾਲ ਹੀ ਕੁੱਲ ਮਰੀਜ਼ਾਂ ਦੀ ਗਿਣਤੀ 1515 ਹੋ ਗਈ ਹੈ, ਜਦੋਂ ਕਿ 32 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਉੱਥੇ ਹੀ ਸ਼ਹਿਰ ਅੰਦਰ ਸਰਗਰਮ ਮਰੀਜ਼ਾਂ ਦੀ ਗਿਣਤੀ 585 ਹੋ ਗਈ ਹੈ। ਐਤਵਾਰ ਨੂੰ 60 ਲੋਕਾਂ ਦੀ ਰਿਪੋਰਟ ਆਰ. ਟੀ. ਪੀ. ਸੀ. ਆਰ. ਟੈਸਟਿੰਗ ਨਾਲ ਆਈ, ਜਦੋਂ ਕਿ 29 ਦੀ ਰਿਪੋਰਟ ਐਂਟੀਜਨ ਟੈਸਟਿੰਗ ‘ਚ ਪਾਜ਼ੇਟਿਵ ਪਾਈ ਗਈ।

ਇਹ ਵੀ ਪੜ੍ਹੋ: Chandigarh Suicide News: ਨਸ਼ੇੜੀ ਪੁੱਤ ਦੀ ਮੌਤ ਦੇ ਸਦਮੇ ਵਿੱਚ ਆ ਕੇ ਮਾਂ ਅਤੇ ਧੀ ਨੇ ਲਿਆ ਫਾਹਾ

ਕੋਰੋਨਾ ਵਾਇਰਸ ਨੇ ਪੰਜਾਬ ਭਵਨ ਨੂੰ ਵੀ ਆਪਣੀ ਗ੍ਰਿਫ਼ਤ ‘ਚ ਲੈ ਲਿਆ ਹੈ। ਐਤਵਾਰ ਨੂੰ ਰਾਜਪਾਲ ਦੇ ਪ੍ਰਮੁੱਖ ਸਕੱਤਰ ਜੇ. ਐੱਮ. ਬਾਲਾਮੁਰਗਨ ਸਿੰਘ ਤੋਂ ਇਲਾਵਾ 4 ਹੋਰ ਕਰਮਚਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਹਾਲਾਂਕਿ ਰਾਜਪਾਲ ਵੀ. ਪੀ. ਸਿੰਘ ਬਦਨੌਰ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਸਾਰੇ ਪੀੜਤ ਕਰਮਚਾਰੀਆਂ ਨੂੰ ਘਰ ‘ਚ ਇਕਾਂਤਵਾਸ ਕਰ ਦਿੱਤਾ ਗਿਆ ਹੈ। ਰਾਜ ਭਵਨ ਦੇ ਬੁਲਾਰੇ ਦੀ ਮੰਨੀਏ ਤਾਂ ਪੰਜਾਬ ਰਾਜ ਭਵਨ ‘ਚ 2 ਦਿਨ ਤੱਕ ਲਗਾਤਾਰ ਰੈਪਿਡ ਐਂਟੀਜਨ ਟੈਸਟ ਕੀਤੇ ਗਏ ਸਨ।

ਇਸ ਦੌਰਾਨ 336 ਸੁਰੱਖਿਆ ਮੁਲਾਜ਼ਮਾਂ ਤੇ ਹੋਰ ਕਰਮਚਾਰੀਆਂ ਦਾ ਟੈਸਟ ਕੀਤਾ ਗਿਆ। ਇਨ੍ਹਾਂ ‘ਚੋਂ ਪ੍ਰਮੁੱਖ ਸਕੱਤਰ ਤੇ ਚਾਰ ਮੁਲਾਜ਼ਮ ਪਾਜ਼ੇਟਿਵ ਪਾਏ ਗਏ ਹਨ। ਇਹ ਸਾਰੇ ਏਸਿੰਪਟੋਮੈਟਿਵ ਹਨ। ਕੋਰੋਨਾ ਦੀ ਦਸਤਕ ਨਾਲ ਪੰਜਾਬ ਰਾਜ ਭਵਨ ਨੂੰ ਨਿਗਰਾਨੀ ‘ਚ ਰੱਖਿਆ ਜਾ ਰਿਹਾ ਹੈ। ਸਾਰੀਆਂ ਥਾਵਾਂ ਸੈਨੇਟਾਈਜ਼ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ‘ਚ ਪ੍ਰਮੁੱਖ ਸਕੱਤਰ ਦੇ ਸੰਪਰਕ ‘ਚ ਆਏ ਸਾਰੇ ਲੋਕਾਂ ਨੂੰ ਸਿਹਤ ਮਹਿਕਮੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਅਤੇ ਨਾਲ ਹੀ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ