Chandigarh Suicide News: ਨਸ਼ੇੜੀ ਪੁੱਤ ਦੀ ਮੌਤ ਦੇ ਸਦਮੇ ਵਿੱਚ ਆ ਕੇ ਮਾਂ ਅਤੇ ਧੀ ਨੇ ਲਿਆ ਫਾਹਾ

mother-try-to-commit-suicide-with-daughter-in-chanidgarh

Chandigarh Suicide News:ਜ਼ੀਰਕਪੁਰ ਦੀ ਵੀ. ਆਈ. ਪੀ. ਰੋਡ ’ਤੇ ਪੈਂਦੀ ਪੈਂਟਾ ਹੋਮਜ਼ ਸੋਸਾਇਟੀ ਨੇੜੇ ਰਹਿੰਦੇ ਇਕ ਪਰਿਵਾਰ ਨੂੰ ਨਸ਼ੇ ਨੇ ਉਜਾੜ ਦਿੱਤਾ। ਪੁੱਤਰ ਦੀ ਨਸ਼ੇ ਨੇ ਜਾਨ ਲੈ ਲਈ ਤਾਂ ਇਹ ਸਦਮਾ ਮਾਂ ਬਰਦਾਸ਼ਤ ਨਾ ਕਰ ਸਕੀ, ਜਿਸ ਤੋਂ ਬਾਅਦ ਉਸ ਨੇ ਆਪਣੀ 8 ਸਾਲਾਂ ਦੀ ਧੀ ਨਾਲ ਫਾਹਾ ਲੈ ਲਿਆ। ਗੁਆਂਢੀਆਂ ਨੇ ਗੰਭੀਰ ਹਾਲਤ ’ਚ ਮਾਂ-ਧੀ ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਾਤਲ ਪਹੁੰਚਾਇਆ, ਜਿੱਥੇ 8 ਸਾਲਾ ਧੀ ਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦਿੱਤਾ, ਜਦੋਂ ਕਿ ਉਸ ਦੀ ਮਾਂ ਜੇਰੇ ਇਲਾਜ ਹੈ।

ਇਹ ਵੀ ਪੜ੍ਹੋ: Chandigarh Fake Liquor News: ਚੰਡੀਗੜ੍ਹ ਵਿੱਚ ਨਕਲੀ ਸ਼ਰਾਬ ਵੇਚਣ ਦੇ ਮਾਮਲੇ ਵਿੱਚ 2 ਵਾਪਾਰੀਆਂ ਸਮੇਤ 12 ਜਾਣਿਆ ਨੂੰ ਕੀਤਾ ਗਿਰਫ਼ਤਾਰ

ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਰਮੇਸ਼ਵਰ ਦਾਸ ਨੇ ਦੱਸਿਆ ਕਿ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਤੋਂ ਪੁਲਸ ਨੂੰ ਇਸ ਸਬੰਧੀ ਜਾਣਕਾਰੀ ਮਿਲੀ, ਜਿਸ ਮੁਤਾਬਕ ਜ਼ੀਰਕਪੁਰ ਦੇ ਇਲਾਕੇ ਦੀ ਇਕ 32 ਸਾਲਾ ਜਨਾਨੀ ਪੂਨਮ ਪਤਨੀ ਰੌਣਕੀ, ਜੋ ਕਿ ਪੈਂਟਾ ਹੋਮਜ਼ ਵੀ. ਆਈ. ਪੀ. ਰੋਡ ’ਤੇ ਦੁਕਾਨ ਨੰਬਰ-7 ਦੁਆ ਮਾਰਕਿਟ ’ਚ ਰਹਿੰਦੀ ਸੀ, ਜਿਸ ਦੇ ਤਿੰਨ ਬੱਚੇ ਹਨ।

ਪੂਨਮ ਦਾ ਇਕ ਪੁੱਤਰ ਦੀਪਕ ਨਸ਼ੇ ਦਾ ਆਦੀ ਸੀ ਅਤੇ ਉਸ ਨੂੰ ਸਰਹਿੰਦ ਰੋਡ ਪਟਿਆਲਾ ਵਿਖੇ ਇਕ ਨਸ਼ਾ ਮੁਕਤੀ ਕੇਂਦਰ ’ਚ ਦਾਖ਼ਲ ਕੀਤਾ ਗਿਆ ਸੀ, ਜਿਸ ਦੀ ਬੀਤੀ 3 ਅਗਸਤ ਨੂੰ ਉੱਥੇ ਹੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਪੂਨਮ ਅਤੇ ਉਸ ਦੀ 8 ਸਾਲਾ ਦੀ ਧੀ ਸੀਆ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ, ਜਿਨ੍ਹਾਂ ਨੇ ਬੀਤੀ ਸ਼ਾਮ ਨੂੰ ਆਪਣੇ ਕਮਰੇ ’ਚ ਖ਼ੁਦਕੁਸ਼ੀ ਕਰਨ ਦੇ ਮਨਸੂਬੇ ਨਾਲ ਫਾਹਾ ਲੈ ਲਿਆ। ਗੁਆਂਢੀਆਂ ਨੇ ਦੋਹਾਂ ਨੂੰ ਤੁਰੰਤ ਥੱਲੇ ਉਤਾਰ ਕੇ ਚੰਡੀਗੜ੍ਹ ਸੈਕਟਰ-32 ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ 8 ਸਾਲਾ ਸੀਆ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦੋਂ ਕਿ ਪੂਨਮ ਹਸਪਤਾਲ ‘ਚ ਜੇਰੇ ਇਲਾਜ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

Chandigarh News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ