ਅਫਗਾਨਿਸਤਾਨ ਨੇ ਟੀ-20 ਵਿਸ਼ਵ ਕੱਪ 2021 ਵਿੱਚ ਸੋਮਵਾਰ ਨੂੰ ਸ਼ਾਰਜਾਹ ਵਿੱਚ ਆਪਣੇ ਸੁਪਰ 12 ਮੈਚ ਵਿੱਚ ਸਕਾਟਲੈਂਡ ਨੂੰ 130 ਦੌੜਾਂ ਨਾਲ ਹਰਾ ਕੇ ਰਿਕਾਰਡ ਜਿੱਤ ਦਰਜ ਕੀਤੀ। ਸਪਿਨਰ ਮੁਜੀਬ ਉਰ ਰਹਿਮਾਨ ਅਤੇ ਰਾਸ਼ਿਦ ਖਾਨ ਨੇ 9 ਵਿਕਟਾਂ ਲੈ ਕੇ ਸਕਾਟਲੈਂਡ ਦੀ ਟੀਮ ਨੂੰ 10.2 ਓਵਰਾਂ ਵਿੱਚ ਸਿਰਫ 60 ਦੌੜਾਂ ‘ਤੇ ਆਊਟ ਕਰ ਦਿੱਤਾ ।
ਮੁਜੀਬ ਉਰ ਰਹਿਮਾਨ ਨੇ ਸ਼ਾਰਜਾਹ ਵਿੱਚ ਸਕਾਟਲੈਂਡ ਦੇ ਖਿਲਾਫ ਆਪਣੇ 4 ਓਵਰਾਂ ਦੇ ਕੋਟੇ ਵਿੱਚ 5 ਵਿਕਟਾਂ ਲਈਆਂ ਅਤੇ ਸਿਰਫ 20 ਦੌੜਾਂ ਦਿੱਤੀਆਂ। ਮੁਜੀਬ ਉਰ ਰਹਿਮਾਨ ਆਪਣੇ ਪਹਿਲੇ ਟੀ-20 ਵਿਸ਼ਵ ਕੱਪ ਵਿੱਚ 5 ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਬਣ ਗਏ। ਮੁਜੀਬ ਅਜਿਹਾ ਕਰਨ ਵਾਲਾ ਤੀਜਾ ਸਪਿਨਰ ਅਤੇ ਸਿਰਫ 8ਵਾਂ ਗੇਂਦਬਾਜ਼ ਹੈ।
ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 190 ਰਨ ਬਣਾਏ । ਅਫਗਾਨਿਸਤਾਨ ਦੀ ਸ਼ੁਰੂਆਤ ਬਹੁਤ ਵਧੀਆ ਰਹੀ ।ਦੋਵਾਂ ਓਪਨਰਾਂ ਨੇ ਤੇਜੀ ਨਾਲ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਵਿਕਟ ਦੀ ਸਾਂਝੇਦਾਰੀ ਲਈ 54 ਰਨ ਬਣਾਏ ਜਜ਼ਾਈ ਨੇ 30ਗੇਂਦਾਂ ਚ 44 ਰਨ ਅਤੇ ਸ਼ਹਿਜ਼ਾਦ ਨੇ 15 ਗੇਂਦਾਂ ਚ 22 ਰਨ ਬਣਾਏ । ਇਸ ਤੋਂ ਬਾਅਦ ਗੁਰਬਾਜ਼ ਤੇ ਜਾਰਦਨ ਨੇ ਕ੍ਰਮਵਾਰ 46 ਅਤੇ 59 ਰਨਾ ਦਾ ਯੋਗਦਾਨ ਦਿੱਤਾ ।