Football New Guidelines News: ਫੁੱਟਬਾਲ ਐਸੋਸੀਏਸ਼ਨ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼, ਮੈਚ ਦੌਰਾਨ ਖੰਘਣ ‘ਤੇ ਵੀ ਦਿੱਤਾ ਜਾਵੇਗਾ ਰੈਡ ਕਾਰਡ

red-cards-will-also-be-issued-for-coughing-during-the-match

Football New Guidelines News: ਕੋਰੋਨਾਵਾਇਰਸ ਮਹਾਮਾਰੀ ਦੌਰਾਨ ਹਰ ਕੋਈ ਆਪਣੀ ਸੁਰੱਖਿਆ ਦਾ ਧਿਆਨ ਰੱਖ ਰਿਹਾ ਹੈ।ਇਸ ਦੌਰਾਨ ਇੰਗਲੈਂਡ ਦੀ ਇੰਗਲਿਸ਼ ਫੁੱਟਬਾਲ ਐਸੋਸੀਏਸ਼ਨ (FA) ਵਲੋਂ ਜਾਰੀ ਨਵੀਂਆਂ ਕੋਵਿਡ-19 ਗਾਈਡਲਾਈਨਜ਼ ਅਨੁਸਾਰ ਇੱਕ ਖਿਡਾਰੀ ਵਲੋਂ ਦੂਜੇ ਖਿਡਾਰੀ ਵੱਲ ਜਾਣ ਬੁਜਕੇ ਖੰਘ ਤੇ ਰੈਡ ਕਾਰਡ ਜਾਰੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ: IPL 2020 News: ਆਈ ਪੀ ਐਲ 2020 ਈਵੈਂਟ ਤੋਂ ਹਟਿਆ ਪਰਦਾ, 19 ਸਤੰਬਰ ਤੋਂ ਸ਼ੁਰੂ ਹੋ ਸਕਦਾ ਹੈ ਟੂਰਨਾਮੈਂਟ

ਜੇਕਰ ਕੋਈ ਜਾਣ ਬੁਝਕੇ ਅਜਿਹਾ ਕਰੇਗਾ ਤਾਂ ਰੈਫਰੀ ਉਸਨੂੰ ਰੈਡ ਕਾਰਡ ਜਾਰੀ ਕਰ ਦੇਵੇਗਾ।ਇਸ ਹਰਕਤ ਨੂੰ ਕਿਸੇ ਖਿਡਾਰੀ ਨੂੰ ਗਾਲ ਮੰਦਾ ਬੋਲਣ,ਬੇਇੱਜ਼ਤ ਕਰਨ ਜਾਂ ਬਦਸਲੂਕੀ ਕਰਨ ਦੇ ਬਰਾਬਰ ਸਮਝਿਆ ਜਾਵੇਗਾ।ਇਸ ਦੌਰਾਨ ਰੈਫਰੀ ਨੂੰ ਬਹੁਤ ਧਿਆਨ ਰੱਖਣਾ ਪਏਗਾ ਕਿ ਖੰਘ ਨੈਚੁਰਲ ਸੀ ਜਾਂ ਜਾਣ ਬੁਝਕੇ ਕੀਤੀ ਗਈ। ਮਾਮਲਾ ਜ਼ਿਆਦਾ ਸੰਜੀਦਾ ਨਾ ਹੋਣ ਤੇ ਚੇਤਾਵਨੀ ਵਜੋਂ ਰੈਫਰੀ ਪੀਲਾ ਕਾਰਡ ਵੀ ਦੇ ਸਕਦਾ ਹੈ।

Sports News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ