Ludhiana Rape News: ਰਿਸ਼ਤਿਆਂ ਨੂੰ ਕੀਤਾ ਬੇਗਾਨਾ: ਲੁਧਿਆਣਾ ਵਿੱਚ ਸਹੁਰੇ ਨੇ 21 ਸਾਲਾਂ ਨੂੰਹ ਨਾਲ ਕੀਤਾ ਜ਼ਬਰ ਜਨਾਹ

in-laws-raped-21-year-old-daughter-in-law-in-ludhiana

Ludhiana Rape News: ਟਿੱਬਾ ਰੋਡ ਦੀ ਰਹਿਣ ਵਾਲੀ 21 ਸਾਲ ਦੀ ਵਿਆਹੁਤਾ ਨੇ ਆਪਣੇ ਸਹੁਰੇ ‘ਤੇ ਜਬਰ-ਜ਼ਿਨਾਹ ਦਾ ਦੋਸ਼ ਲਾ ਕੇ ਪੁਲਸ ਕਮਿਨਸ਼ਰ ਤੋਂ ਇਨਸਾਫ ਦੀ ਗੁਹਾਰ ਲਾਈ ਹੈ। ‘ਜਗ ਬਾਣੀ’ ਦੇ ਦਫਤਰ ‘ਚ ਦਾਸਤਾਂ ਸੁਣਾਉਂਦੇ ਹੋਏ ਪੀੜਤਾ ਨੇ ਦੱਸਿਆ ਕਿ ਮਾਰਚ 2019 ‘ਚ ਉਸਦਾ ਵਿਆਹ ਘਰ ਕੋਲ ਰਹਿਣ ਵਾਲੇ ਨੌਜਵਾਨ ਨਾਲ ਹੋਇਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਹੀ ਸਹੁਰਾ ਉਸ ਨਾਲ ਛੇੜਛਾੜ ਕਰਨ ਲਗ ਪਿਆ, ਪਹਿਲਾਂ ਤਾਂ ਉਸਨੇ ਕਿਸੇ ਨਾਲ ਗੱਲ ਨਹੀਂ ਕੀਤੀ, ਇਸੇ ਦਾ ਫਾਇਦ ਚੁੱਕ ਸੁਹਰੇ ਨੇ ਇਕ ਦਿਨ ਜ਼ਬਰਦਸਤੀ ਦਿਨ ਦੇ ਸਮੇਂ ਜਬਰ-ਜ਼ਿਨਾਹ ਕੀਤਾ ਤੇ ਇਸ ਬਾਰੇ ਕਿਸੇ ਨੂੰ ਦੱਸਣ ‘ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।

ਇਹ ਵੀ ਪੜ੍ਹੋ: Ludhiana Crime News: ਲੁਧਿਆਣਾ ਦੇ ਮੁੰਡੀਆਂ ਕਲਾਂ ਇਲਾਕੇ ਵਿੱਚ ਚਾਚੇ ਨੇ ਆਪਣੇ 2 ਭਤੀਜਿਆਂ ਨੂੰ ਬੇਰਹਿਮੀ ਨਾਲ ਕੁੱਟਿਆ, ਵਾਰਦਾਤ CCTV ਵਿੱਚ ਕੈਦ

ਪੀੜਤਾ ਮੁਤਾਬਕ ਫਿਰ ਸੁਹਰੇ ਨੇ 3 ਮਹੀਨੇ ‘ਚ 2 ਬਾਰ ਘਰ ‘ਚ ਇਕੱਲੇ ਹੋਣ ਦਾ ਫਾਇਦ ਚੁੱਕਿਆ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਪਹਿਲਾਂ ਉਸਨੇ ਆਪਣੇ ਪਤੀ ਨੂੰ ਦੱਸਿਆ ਪਰ ਜਦੋਂ ਉਸਨੇ ਇਕ ਨਾ ਸੁਣੀ ਤਾਂ ਜਾਨ ਬਚਾ ਕੇ ਆਪਣੇ ਪੇਕੇ ਆ ਗਈ ਅਤੇ ਮਾਂ-ਪਿਓ ਨੂੰ ਦੱਸਿਆ, ਫਿਰ ਥਾਣਾ ਟਿੱਬਾ ਵਿਚ ਜਾ ਕੇ ਲਿਖਿਤ ਸ਼ਿਕਾਇਤ ਦਿੱਤੀ। ਪੀੜਤ ਦੇ ਮੁਤਾਬਕ ਦੂਜੀ ਧਿਰ ਦੀ ਉੱਚੀ ਪਹੁੰਚ ਕਾਰਣ ਥਾਣਾ ਟਿੱਬਾ ਦੀ ਪੁਲਸ ਨੇ ਉਸਦੀ ਇਕ ਨਾ ਸੁਣੀ। ਇਸ ਲਈ ਇਨਸਾਫ ਲਈ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ।

Ludhiana News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ