IPL 2020: ਅੱਜ ਦਾ ਮੁਕਾਬਲਾ ਮੁੰਬਈ ਇੰਡੀਅਨਸ ਅਤੇ ਰਾਜਸਥਾਨ ਰੋਇਲਸ ਵਿੱਚਕਾਰ ਖੇਡਿਆ ਜਾਵੇਗਾ।

ipl news

IPL Match News :ਆਈਪੀਐਲ 2020 ਦਾ 20ਵਾ ਮੁਕਾਬਲਾ ਮੁੰਬਈ ਇੰਡੀਅਨਸ ਅਤੇ ਰਾਜਸਥਾਨ ਰੋਇਲਸ ਵਿਚਕਾਰ ਖੇਡਿਆ ਜਾਵੇਗਾ ਜੋ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵੱਜੇ ਸ਼ੁਰੂ ਹੋਵੇਗਾਂ। ਗੱਲ ਕਰੀਏ ਦੋਨੇਂ ਟੀਮ ਦੀ ਤਾਂ ਮੁੰਬਈ ਅਪਣਾ ਪਿੱਛਲਾ ਮੁਕਾਬਲਾ ਹੈਦਰਾਬਾਦ ਤੋਂ 34 ਦੌੜਾਂ ਨਾਲ ਜਿਤਿਆ ਸੀ ਅਤੇ ਰਾਜਸਥਾਨ ਅਪਣਾ ਪਿੱਛਲਾ ਮੈਚ ਰਾਇਲ ਚੈਲੇਂਜਰਜ਼ ਬੈਂਗਲੁਰੂ ਤੋਂ 8ਵਿਕਟ ਨਾਲ ਹਾਰ ਗਿਆ ਸੀ। ਅੰਕਤਾਲਿਕ ਵਿਚ ਮੁੰਬਈ ਅਪਣੇ ਹੋਏ 5 ਮੁਕਾਬਲਿਆਂ ਵਿਚੋਂ 3 ਜਿੱਤ ਕੇ ਦੂਸਰੇ ਨੰਬਰ ਤੇ ਹੈ।

ਇਹ ਵੀ ਪੜੋ : IPL 2020 : ਅੱਜ ਰਾਇਲ ਚੈਲੇਂਜਰਜ਼ ਬੰਗਲੌਰ ਤੇ ਦਿੱਲੀ ਕੈਪੀਟਲ ਵਿੱਚਕਾਰ ਹੋਵੇਗਾ 

ਰਾਜਸਥਾਨ ਅਪਣੇ 4 ਮੁਕਾਬਲਿਆਂ ਵਿੱਚੋ ਦੋ ਜਿੱਤ ਕੇ ਪੰਜਵੇਂ ਨੰਬਰ ਤੇ ਹੈ। ਇਸਦੇ ਨਾਲ ਕੱਲ ਹੋਏ ਮੈਚ ਵਿੱਚ ਦਿੱਲੀ ਕੈਪੀਟਲ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ 59 ਦੌੜਾਂ ਨਾਲ ਹਰਾ ਦਿੱਤਾ। ਇਸ ਮੁਕਾਬਲੇ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਨੇ 4 ਵਿਕਟ ਤੇ 196 ਦੌੜਾਂ ਬਣਾਈਆਂ। ਜਿਸ ਦੇ ਜਵਾਬ ਵਿਚ ਉਤਰੀ ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਸੁਰੂਆਤ ਚੰਗੀ ਨਹੀਂ ਰਹੀ। ਉਸਦੇ ਦੋਨੋਂ ਸਲਾਮੀ ਬੱਲੇਬਾਜ ਜਲਦੀ ਆਊਟ ਹੋ ਗਏ। ਜਿਨ੍ਹਾਂ ਦੇਵਦੱਤ ਪਦਿਕਲ,4 ਦੌੜਾਂ ਤੇ ਐਰੋਨ ਫਿੰਚ,13 ਦੌੜਾਂ ਬਣਾ ਕੇ ਆਊਟ ਹੋ ਗਏ। ਦਿੱਲੀ ਵਲੋਂ ਕਾਗੀਸੋ ਰਬਾਡਾ ਨੇ 4 ਵਿਕਟਾਂ ਲਇਆ। ਇਸ ਤੋਂ ਇਲਾਵਾ ਅਕਸ਼ਰ ਪਟੇਲ ਨੇ 18 ਦੌੜਾਂ ਦੇ ਕੇ 2 ਵਿਕਟ ਲਇਆ ਅਤੇ ਉਸਨੂੰ man of the match ਵੀ ਐਲਾਨਿਆ ਗਿਆ। ਦਿੱਲੀ ਵਲੋਂ ਸੱਭ ਤੋਂ ਵੱਧ ਦੌੜਾਂ ਮਾਰਕਸ ਸਟੋਨੀਸ ਨੇ ਬਣਾਇਆ ਉਸਨੇ 26 ਗੇਂਦਾਂ ਵਿਚ 53 ਦੌੜਾਂ ਦੀ ਪਾਰੀ ਖੇਡੀ।