IPL 2020 ਵਿੱਚ ਅੱਜ ਚੇਨਈ ਸੁਪਰ ਕਿੰਗਜ਼ ਤੇ ਕੋਲਕਾਤਾ ਨਾਈਟ ਵਿਚਕਾਰ ਹੋਵੇਗੀ ਟੱਕਰ

IPL 2020 Match no. 20 CSK vs KKR

ਆਈਪੀਐਲ 2020 ਦਾ 20ਵਾਂ ਮੁਕਬਲਾ ਅੱਜ ਚੇਨਈ ਸੁਪਰ ਕਿੰਗਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਖੇਡਿਆ ਜਾਵੇਗਾ। ਜੋ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਚੇਨਈ ਅਪਣਾ ਪਿੱਛਲਾ ਮੈਚ ਪੰਜਾਬ ਖਿਲਾਫ ਖੇਡਿਆ ਸੀ। ਜਿਸ ਵਿਚ ਉਸਨੂੰ ਸ਼ਾਨਦਾਰ ਜਿੱਤ ਮਿਲੀ ਸੀ। ਉਸਦੇ ਦੂਸਰੀ ਤਰਫ ਕੋਲਕਾਤਾ ਅਪਣਾ ਮੈਚ ਦਿੱਲੀ ਖ਼ਿਲਾਫ਼ 18 ਦੌੜਾਂ ਨਾਲ ਹਾਰ ਗਿਆ ਸੀ।

ਇਸ ਮੈਚ ਵਿਚ ਦੋਨੇਂ ਟੀਮ ਦੀ ਪਲੇਇੰਗ ਇਲੈਵਨ ਇਸ ਤਰ੍ਹਾਂ ਹੋ ਸਕਦੀ। ਚੇਨਈ ਦੀ ਪਲੇਇੰਗ ਇਲੈਵਨ ਵਿੱਚ ਅੰਬਤੀ ਰਾਇਡੂ, ਸ਼ੇਨ ਵਾਟਸਨ, ਫਾਫ ਡੂ ਪਲੇਸਿਸ, ਰੁਤੁਰਜ ਗਾਇਕਵਾਡ, ਕੇਦਾਰ ਜਾਧਵ, ਐਮਐਸ ਧੋਨੀ (ਕਪਤਾਨ ਅਤੇ ਵਿਕਟ ਕੀਪਰ), ਡਵੇਨ ਬ੍ਰਾਵੋ, ਰਵਿੰਦਰ ਜਡੇਜਾ, ਸੈਮ ਕੁਰਾਨ, ਪਿਯੂਸ਼ ਚਾਵਲਾ, ਦੀਪਕ ਚਾਹਰ ਆਦਿ ਹੋ ਸਕਦੇ ਨੇਂ ਜੇ ਗੱਲ ਕਰੀਏ ਕੋਲਕਾਤਾ ਦੀ ਪਲੇਇੰਗ ਇਲੈਵਨ ਦੀ ਟੀਮ ਇਸ ਤਰ੍ਹਾਂ ਹੋ ਸਕਦੀ ਹੈ, ਸ਼ੁਭਮਨ ਗਿੱਲ, ਸੁਨੀਲ ਨਰਾਇਣ, ਨਿਤੀਸ਼ ਰਾਣਾ, ਦਿਨੇਸ਼ ਕਾਰਤਿਕ (ਕਪਤਾਨ-ਵਿਕਟਕੀਪਰ), ਈਯਨ ਮੋਰਗਨ, ਆਂਦਰੇ ਰਸਲ, ਪੈਟ ਕਮਿੰਸ, ਕਮਲੇਸ਼ ਨਾਗੇਰਕੋਟੀ, ਸ਼ਿਵਮ ਮਾਵੀ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ ਹੋ ਸੱਕਦੇ ਹਨ।

ਇਹ ਵੀ ਪੜ੍ਹੋ : PLAY STORE ਤੋਂ ਹਟਾਇਆ ਜਾਣ ਤੋਂ ਬਾਦ PAYTM ਨੇ ਆਪਣਾ MINI APP STORE ਲਾਂਚ ਕੀਤਾ।

ਗੱਲ ਕਰੀਏ ਕੱਲ ਦੇ ਮੁਕਾਬਲੇ ਦੀ ਜੋ ਰਾਜਸਥਾਨ ਅਤੇ ਮੁੰਬਈ ਇੰਡੀਅਨਸ ਵਿਚਕਾਰ ਖੇਡਿਆ ਗਿਆ ਸੀ। ਜਿਸ ਵਿੱਚ ਮੁੰਬਈ ਨੇ ਰਾਜਸਥਾਨ ਨੂੰ 57 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਨੇ ਪਹਿਲਾਂ ਬੱਲੇਬਾਜੀ ਕਰਦਿਆਂ ਸੂਰਯਕੁਮਾਰ ਯਾਦਵ 79 ਦੌੜਾਂ ਸ਼ਾਨਦਾਰ ਪਾਰੀ ਦੀ ਬਦੌਲਤ 4 ਵਿਕਟ ਤੇ 193 ਦੌੜਾਂ ਦਾ ਟੀਚਾ ਦਿੱਤਾ। ਜਿਸ ਦੇ ਜਵਾਬ ਵਿਚ ਰਾਜਸਥਾਨ ਦੀ ਸ਼ੂਰੁਆਤ ਖ਼ਰਾਬ ਰਹੀ ਉਨ੍ਹਾਂ ਨੇ ਅਪਣੇ 3 ਵਿਕਟ ਜਲਦੀ ਗਵਾ ਦਿੱਤੇ ਅਤੇ ਪੂਰੀ ਟੀਮ 136 ਦੌੜਾਂ ਤੇ ਆਉਟ ਹੋ ਗਈ। ਮੁੰਬਈ ਵਲੋਂ ਜਸਪ੍ਰੀਤ ਬੁਮਰਾਹ ਨੇਂ ਸ਼ਾਨਦਾਰ ਗੇਂਦਬਾਜੀ ਕਰਦਿਆਂ 20 ਦੌੜਾਂ ਦੇਕੇ 4ਵਿਕਟ ਲਈਆਂ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ