ਕੈਪਟਨ ਨੇ ਕਿਸਾਨਾਂ ਨੂੰ ਕੀਤੀ ਅਪੀਲ ‘ਰੇਲ ਰੋਕੋ ਅੰਦੋਲਨ’ ਬੰਦ ਕਰੋ

captian appeal to farmers

Capt amrinder singh appeal to state farmers :ਕਾਂਗਰਸ ਸਰਕਾਰ ਤੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਖੇਤੀਬਾੜੀ ਬਿੱਲਾਂ ਖਿਲਾਫ ਕਿਸਾਨਾਂ ਦਾ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਪਰ ਕੈਪਟਨ ਵਲੋਂ ਸੂਬੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਰੇਲ ਰੋਕੋ ਅੰਦੋਲਨ ਬੰਦ ਕਰਨ ਕਿਓਂਕਿ ਇਸ ਨਾਲ ਸੂਬੇ ਵਿਚ ਕੋਲੇ, ਯੂਰੀਆ ਤੇ ਡੀਏਪੀ ਦੀ ਵੱਡੀ ਘਾਟ ਆ ਗਈ ਹੈ ।ਪੰਜਾਬ ਕੋਲ ਪੰਜ ਥਰਮਲ ਪਲਾਂਟ ਹਨ ਜਿਨ੍ਹਾਂ ਵਿਚ ਪੰਜ ਦਿਨਾਂ ਦਾ ਕੋਲਾ ਬਚਿਆ ਹੈ। ਜਿਸ ਨਾਲ ਸੂਬੇ ‘ਚ ਬਿਜਲੀ ਉਤਪਾਦਨ ਪ੍ਰਭਾਵਤ ਹੋ ਰਿਹਾ ਹੈ। ਦੂਸਰਾ ਕਾਰਨ , ਦੂਜੇ ਰਾਜਾਂ ‘ਚ ਅਨਾਜ ਦੀ ਸਪਲਾਈ ਨਾ ਕੀਤੇ ਜਾਣ ਕਾਰਨ ਗੋਦਾਮਾਂ ਨੂੰ ਖਾਲੀ ਨਹੀਂ ਕੀਤਾ ਜਾ ਰਿਹਾ। ਯੂਰੀਆ ਦੀ ਘਾਟ ਕਾਰਨ ਖੇਤੀ ਵੀ ਪ੍ਰਭਾਵਤ ਹੋਵੇਗੀ।

ਇਹ ਵੀ ਪੜੋ : ਕੈਪਟਨ ਦੇ ਗੜ੍ਹ ਪਟਿਆਲਾ ਵਿੱਚ ਰਾਹੁਲ ਗਾਂਧੀ ਨੇ ਕੀਤਾ ਕੇਂਦਰ ਸਰਕਾਰ ਤੇ ਮੋਦੀ ਖਿਲਾਫ ਵੱਡਾ ਹਮਲਾ

ਕੈਪਟਨ ਨੇ ਕਿਹਾ ਕਿ ਰੇਲ ਗੱਡੀਆਂ ਨਾ ਆਉਣ ਕਾਰਨ ਸਿਰਫ ਆਮ ਲੋਕ ਹੀ ਨਹੀਂ ਕਿਸਾਨ ਵੀ ਪ੍ਰੇਸ਼ਾਨ ਹਨ। ਮੁੱਖਮੰਤਰੀ ਨੇ ਕਿਹਾ ਕਿ ਜੇ ਰੇਲ ਸੇਵਾ ਬਹਾਲ ਨਾ ਕੀਤੀ ਤਾਂ ਕੋਲੇ ਦੀ ਘਾਟ ਕਰਕੇ ਪੰਜਾਬ ਦੇ ਥਰਮਲ ਪਲਾਂਟ ਬੰਦ ਕਰਨੇ ਪੈਣਗੇ।ਇਸ ਨਾਲ ਰਾਜ ਵਿੱਚ ਬਿਜਲੀ ਸਪਲਾਈ ਵਿੱਚ ਵਿਘਨ ਪਏਗਾ। ਇਨ੍ਹਾਂ ਦਿਨਾਂ ਵਿਚ ਪੰਜਾਬ ਚ ਖਾਦ ਆਉਂਦੀ ਹੈ ਅਤੇ ਅਗਲੇ ਮਹੀਨੇ ਸੂਬੇ ਵਿੱਚ ਕਣਕ ਦੀ ਬਿਜਾਈ ਸ਼ੁਰੂ ਹੋਣੀ ਹੈ, ਜਿਸ ਲਈ ਕਿਸਾਨਾਂ ਨੂੰ ਯੂਰੀਆ ਅਤੇ ਡੀਏਪੀ ਦੀ ਜ਼ਰੂਰਤ ਪਵੇਗੀ। ਪਰ ਜੇ ਮਾਲ ਦੀਆਂ ਗੱਡੀਆਂ ਕੰਮ ਨਹੀਂ ਕਰਦੀਆਂ ਤਾਂ ਇਸ ਦੀ ਸਪਲਾਈ ਪ੍ਰਭਾਵਤ ਹੋਣ ਕਾਰਨ ਕਿਸਾਨ ਖਾਦ ਨਹੀਂ ਲੈ ਸਕਣਗੇ। ਇਨ੍ਹਾਂ ਕਾਰਨਾਂ ਕਰਕੇ ਕੈਪਟਨ ਸਰਕਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹੋ ਇਸ ਰੇਲ ਰੋਕੋ ਅੰਦੋਲਨ ਨੂੰ ਬੰਦ ਕਰਨ।

ਕੈਪਟਨ ਦੇ ਗੜ੍ਹ ਪਟਿਆਲਾ ਵਿੱਚ ਰਾਹੁਲ ਗਾਂਧੀ ਨੇ ਕੀਤਾ ਕੇਂਦਰ ਸਰਕਾਰ ਤੇ ਮੋਦੀ ਖਿਲਾਫ ਵੱਡਾ ਹਮਲਾ