IPL 2020 : ਅੱਜ ਰਾਇਲ ਚੈਲੇਂਜਰਜ਼ ਬੰਗਲੌਰ ਤੇ ਦਿੱਲੀ ਕੈਪੀਟਲ ਵਿੱਚਕਾਰ ਹੋਵੇਗਾ ਮੁਕਾਬਲਾ

IPL 2020 match today RCB vs Delhi Capitals

ਆਈਪੀਐਲ 2020 ਦਾ 19ਵਾਂ ਮੈਚ ਅੱਜ ਰਾਇਲ ਚੈਲੇਂਜਰਜ਼ ਬੰਗਲੌਰ ਤੇ ਦਿੱਲੀ ਕੈਪੀਟਲ ਵਿੱਚਕਾਰ ਖੇਡਿਆ ਜਾਵੇਗਾ ਦੋਨੇਂ ਟੀਮਾਂ ਅਪਣਾ ਪਿੱਛਲਾ ਮੁਕ਼ਾਬਲਾਂ ਜਿੱਤ ਗਈਆਂ ਸਨ। ਜਿੱਥੇ ਦਿੱਲੀ ਨੇਂ ਪਿੱਛਲੇ ਮੈਚ ਵਿੱਚ ਕੋਲਕਾਤਾ ਨੂੰ ਮਾਤ ਦਿੱਤੀ ਸੀ ਉੱਥੇ ਹੀ ਬੰਗਲੌਰ ਨੇਂ ਆਪਣਾ ਪਿੱਛਲਾ ਮੁਕ਼ਾਬਲਾਂ ਰਾਜਸਥਾਨ ਤੋਂ ਜਿੱਤਿਆ ਸੀ।

ਅੰਕਤਾਲਿਕਾ ਵਿੱਚ ਦਿੱਲੀ ਦੂਸਰੇ ਨੰਬਰ ਤੇ ਹੈ ਅਤੇ ਬੰਗਲੌਰ ਤੀਸਰੇ ਨੰਬਰ ਤੇ ਹੈ। ਦੋਨੇਂ ਟੀਮਾਂ ਬਹੁੱਤ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ। ਜਿਸ ਨਾਲ ਦਰਸ਼ਕਾਂ ਨੂੰ ਇਕ ਵਧੀਆ ਮੁਕ਼ਾਬਲਾਂ ਦੇਖਣ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ : ਸੋਸ਼ਲ ਮੀਡਿਆ ਤੇ ਲਾਹਣਤਾਂ ਪੈਣ ਤੋਂ ਬਾਅਦ, ਗੁਰੂ ਰੰਧਾਵਾ ਨੇ ਤੋੜੀ ਆਪਣੀ ਚੁੱਪੀ

ਜੇ ਗੱਲ ਕਰੀਏ ਕੱਲ ਦੇ ਮੁਕਾਬਲੇ ਦੀ ਜੋ ਚੇਨਈ ਤੇ ਪੰਜਾਬ ਵਿਚਕਾਰ ਖੇਡਿਆ ਗਿਆ ਸੀ। ਜਿਸ ਵਿੱਚ ਚੇਨਈ ਨੇਂ ਪੰਜਾਬ ਨੂੰ 14ਗੇਂਦਾਂ ਰਹਿੰਦੇ 10 ਵਿਕਟ ਨਾਲ ਹਰਾ ਦਿੱਤਾ। ਇਸ ਮੈਚ ਵਿਚ ਪੰਜਾਬ ਨੇ ਪਹਿਲਾਂ ਬੱਲੇਬਾਜੀ ਕਰਦਿਆਂ 4ਵਿਕਟ ਤੇ 178 ਦੌੜਾਂ ਦਾ ਟੀਚਾ ਰੱਖਿਆ। ਜਿਸ ਦੇ ਜਵਾਬ ਵਿੱਚ ਚੇਨਈ ਨੇ ਬਿਨਾਂ ਕਿਸੇ ਵਿਕਟ ਦੇ ਨੁਕਸਾਨ ਤੇ ਪੂਰਾ ਕਰ ਲਿਆ।

ਚੇਨਈ ਵਲੋਂ ਸ਼ੇਨ ਵਾਟਸਨ ਨੇ 53 ਗੇਂਦਾਂ ਵਿੱਚ 83 ਦੌੜਾਂ ਤੇ , ਫੈਫ ਡੂ ਪਲੇਸਿਸ ਨੇ 53 ਗੇਂਦਾਂ 87 ਦੌੜਾਂ ਬਣਾਈਆਂ। ਪੰਜਾਬ ਵਲੋਂ ਸੱਭ ਤੋਂ ਵੱਧ ਕਪਤਾਨ ਕੇ ਐਲ ਰਾਹੁਲ ਨੇਂ 63 ਦੌੜਾਂ ਬਣਾਈਆਂ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ