ਤੀਜੇ ਵਨਡੇ ‘ਚ ਆਸਟ੍ਰੇਲੀਆ ਨੇ 32 ਦੌੜਾਂ ਨਾਲ ਭਾਰਤ ਨੂੰ ਦਿੱਤੀ ਮਾਤ

virat's century in 3rd odi against australia in ranchi

ਆਸਟ੍ਰੇਲੀਆ ਨੇ ਰਾਂਚੀ ਦੇ ਝਾਰਖੰਡ ਸਟੇਟਸ ਕ੍ਰਿਕੇਟ ਐਸੋਸੀਏਸ਼ਨ ਕੌਮਾਂਤਰੀ ਸਟੇਡੀਅਮ ਵਿੱਚ ਅੱਜ ਖੇਡੇ ਗਏ ਤੀਜੇ ਵਨਡੇਅ ਵਿੱਚ ਭਾਰਤ ਨੂੰ 32 ਦੌੜਾਂ ਨਾਲ ਸ਼ਿਕਸਤ ਦੇ ਦਿੱਤੀ। ਇਸ ਦੇ ਨਾਲ ਹੀ ਆਸਟ੍ਰੇਲੀਆ ਨੇ ਪੰਜ ਮੈਚਾਂ ਦੀ ਸੀਰੀਜ਼ ਵਿੱਚ 1-2 ਦਾ ਸਕੋਰ ਬਣਾ ਲਿਆ ਹੈ। ਭਾਰਤ 2-1 ਨਾਲ ਅੱਗੇ ਹੈ। ਸੀਰੀਜ਼ ਦਾ ਚੌਥਾ ਮੈਚ 10 ਮਾਰਚ ਨੂੰ ਮੁਹਾਲੀ ਵਿੱਚ ਖੇਡਿਆ ਜਾਏਗਾ।

ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਪਹਿਲੇ ਦੋ ਵਨਡੇਅ ਵਿੱਚ ਜਿੱਤ ਦਰਜ ਕੀਤੀ ਸੀ। ਅੱਜ ਦੇ ਮੈਚ ਵਿੱਚ ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ’ਤੇ 313 ਦੌੜਾਂ ਬਣਾਈਆਂ ਸੀ। ਲਕਸ਼ ਦਾ ਪਿੱਛਾਂ ਕਰਨ ਉਤਰੀ ਭਾਰਤੀ ਟੀਮ 48.2 ਓਵਰਾਂ ਵਿੱਚ 281 ਦੌੜਾਂ ਬਣਾ ਕੇ ਹੀ ਆਲ ਆਊਟ ਹੋ ਗਈ।

ਮੈਚ ਦੌਰਾਨ ਕੋਹਲੀ ਨੇ ਇਸ ਸਾਲ ਦਾ ਤੀਜਾ ਸੈਂਕੜਾ ਲਾਇਆ। ਇਹ ਉਸ ਦਾ ਆਸਟ੍ਰੇਲੀਆ ਖਿਲਾਫ 8ਵਾਂ ਸੈਂਕੜਾ ਹੈ। ਕੋਹਲੀ ਨੇ ਘਰੇਲੂ ਮੈਦਾਨ ਵਿੱਚ 19ਵਾਂ ਸੈਂਕੜਾ ਜੜ੍ਹਿਆ। ਏਸ਼ੀਆ ਵਿੱਚ ਇਹ ਉਸ ਦਾ 28ਵਾਂ ਤੇ ਕਰੀਅਰ ਦਾ 41ਵਾਂ ਸੈਂਕੜਾ ਹੈ।

ਦੱਸ ਦੇਈਏ ਕਿ ਇਸ ਮੈਚ ਵਿੱਚ ਟੀਮ ਇੰਡੀਆ ਖ਼ਾਸ ਤਰੀਕੇ ਨਾਲ ਪੁਲਵਾਮਾ ਹਮਲੇ ਦੇ 40 ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਟੀਮ ਇੰਡੀਆ ਦੇ ਖਿਡਾਰੀਆਂ ਨੇ ਸ਼ਹੀਦਾਂ ਦੇ ਸਨਮਾਨ ਵਿੱਚ ਫੌਜ ਦੀ ਟੋਪੀ ਪਾ ਕੇ ਮੈਚ ਖੇਡਿਆ। ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸਾਰੇ ਖਿਡਾਰੀਆਂ ਨੂੰ ਟੋਪੀ ਦਿੱਤੀ। ਉਨ੍ਹਾਂ ਨੂੰ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੇ ਟੋਪੀ ਦਿੱਤੀ।

Source:AbpSanjha