ਲੁਧਿਆਣਾ ਦਾ ਲਾਢੋਵਾਲ ਟੋਲ ਪਲਾਜ਼ਾ ਹੋਇਆ ਬੰਦ, ਸਿੱਧੇ ਲੰਘਵਾਏ ਜਾ ਰਹੇ ਵਾਹਨ

ladhowal ludhiana toll plaza shut by congress

ਅਧੂਰੀ ਉਸਾਰੀ ਕਾਰਜਾਂ ਕਾਰਨ ਜਲੰਧਰ ਨੂੰ ਜਾਂਦੀ ਜੀਟੀ ਰੋਡ ‘ਤੇ ਸਤਲੁਜ ਦਰਿਆ ਉੱਪਰ ਲਾਢੋਵਾਲ ਟੋਲ ਪਲਾਜ਼ਾ ਨੂੰ ਬੰਦ ਕਰਵਾ ਦਿੱਤਾ ਹੈ। ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਅਗਵਾਈ ‘ਚ ਭਾਰੀ ਗਿਣਤੀ ‘ਚ ਕਾਂਗਰਸੀਆਂ ਵੱਲੋਂ ਟੋਲ ਪਲਾਜ਼ਾ ‘ਤੇ ਲੋਕਾਂ ਤੋਂ ਵਸੂਲੇ ਜਾ ਰਹੇ ਕਰ ਨੂੰ ਬੰਦ ਕਰਵਾ ਦਿੱਤਾ ਗਿਆ ਹੈ ਤੇ ਵਾਹਨ ਸਿੱਧੇ ਲੰਘਵਾਏ ਜਾ ਰਹੇ ਹਨ।

ladhowal ludhiana toll plaza shut by congress

ਕਾਂਗਰਸੀ ਲੀਡਰਾਂ ਦਾ ਕਹਿਣਾ ਹੈ ਕਿ ਸੜਕ ਬਣਾਉਣ ਵਾਲੀ ਕੰਪਨੀ ਹੁਣ ਤਕ ਇਸ ਟੋਲ ਤੋਂ ਕਰੋੜਾਂ ਰੁਪਏ ਇਕੱਠੇ ਕਰ ਚੁੱਕੀ ਹੈ, ਪਰ ਹਾਲੇ ਤਕ ਪੂਰੀ ਸੜਕ ਨਹੀਂ ਬਣਾਈ ਗਈ। ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਮੁੱਖ ਪੁਲਾਂ ਦੀ ਉਸਾਰੀ ਅੱਧ ਵਿਚਕਾਰ ਹੀ ਪਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਲੁਧਿਆਣਾ ਦੇ ਪੁਲਾਂ ਦਾ ਕੰਮ ਪੂਰਾ ਨਹੀਂ ਹੋ ਜਾਂਦਾ ਉਹ ਇਸ ਟੋਲ ਪਲਾਜ਼ਾ ਨੂੰ ਚੱਲਣ ਨਹੀਂ ਦੇਣਗੇ।

ravneet bittu at ladhowal ludhiana toll plaza

ਉੱਧਰ, ਟੋਲ ਪਲਾਜ਼ਾ ਦੇ ਅਧਿਕਾਰੀ ਨਿਵਾਸ ਤਿਵਾਰੀ ਨੇ ਕਿਹਾ ਹੈ ਕਿ ਉਹ ਰਵਨੀਤ ਬਿੱਟੂ ਸਮੇਤ ਹੋਰਨਾਂ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦੇਣਗੇ। ਉਨ੍ਹਾਂ ਕਿਹਾ ਕਿ ਉਹ ਕਾਨੂੰਨੀ ਤੌਰ ‘ਤੇ ਹੀ ਟੋਲ ਵਸੂਲ ਰਹੇ ਹਨ ਅਤੇ ਇੱਥੇ ਕੁਝ ਵੀ ਗ਼ਲਤ ਨਹੀਂ ਹੈ।

ladhowal ludhiana toll plaza shut by congress

Ludhiana News Headline ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ

Source:AbpSanjha