IPL 2020: ਹਾਰ ਦੇ ਬਾਦ ਵਿਰਾਟ ਕੋਹਲੀ ਲਈ ਇਕ ਹੋਰ ਵੱਡਾ ਝਟਕਾ, ਜਾਣੋ ਕਿਓਂ ਦੇਣੇ ਪਏ 12 ਲੱਖ

Another big blow for Virat Kohli after the defeat

ਕਿੰਗਜ਼ ਇਲੇਵਨ ਪੰਜਾਬ ਤੋਂ ਕਰਾਰੀ ਹਾਰ ਦੇ ਬਾਦ ਵੀ ਵਿਰਾਟ ਕੋਹਲੀ ਦੀ ਮੁਸ਼ਕਿਲਾਂ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਵਿਰਾਟ ਨੂੰ ਸਲੋ ਓਵਰ ਰੇਟ ਲਈ 12 ਲੱਖ ਦਾ ਜ਼ੁਰਮਾਨਾਂ ਲੱਗਾ ਹੈ। ਕੋਹਲੀ ਦੀ ਟੀਮ ਪੂਰੇ ਸਮੇਂ ਵਿੱਚ ਅਪਣੇ ਓਵਰ ਨਹੀਂ ਖ਼ਤਮ ਕਰ ਪਾਈ। ਇਸ ਦੇ ਚੱਲਦੇ ਪੰਜਾਬ ਦੀ ਪਾਰੀ ਦੇਰ ਨਾਲ ਖ਼ਤਮ ਹੋਈ। ਆਈਪੀਐਲ ਦੇ ਨਿਯਮ ਮੁਤਾਬਿਕ ਸਮੇਂ ਤੇ ਓਵਰ ਪੂਰੇ ਨਾ ਹੋਣ ਤੇ ਕਪਤਾਨ ਨੂੰ ਜ਼ੁਰਮਾਨਾਂ ਲਗਾਇਆ ਜਾਂਦਾ ਹੈ। ਆਈਪੀਐਲ ਦੇ ਇਸ ਸੀਜ਼ਨ ਵਿੱਚ ਪਹਿਲੀ ਵਾਰ ਕਿਸੇ ਕਪਤਾਨ ਨੂੰ ਸਲੋ ਓਵਰ ਕਰਕੇ ਸਜ਼ਾ ਮਿਲੀ ਹੈ। ਦੱਸਣਯੋਗ ਹੈ ਕੀ ਇਹ ਗੱਲਤੀ ਦੁਬਾਰਾ ਹੋਣ ਤੇ ਕਪਤਾਨ ਨੂੰ ਮੈਚ ਤੋਂ ਬਾਹਰ ਰੱਖਿਆ ਜਾਂਦਾ ਹੈ। ਇਸ ਮੈਚ ਵਿੱਚ ਵਿਰਾਟ ਕੋਹਲੀ ਨੇ 6 ਗੇਂਦਬਾਜਾਂ ਦਾ ਇਸਤੇਮਾਲ ਕੀਤਾ। ਇਸ ਦੋਰਾਨ ਵਿਰਾਟ ਹਰ ਗੇਂਦ ਬਾਦ ਗੇਂਦਬਾਜ ਨਾਲ ਗੱਲ ਕਰ ਰਹੇ ਸਨ। ਨਾਲ ਹੀਂ ਡੇਲ ਸਟੇਨ ਅਤੇ ਉਮੇਸ਼ ਯਾਦਵ ਅਪਣਾ ਓਵਰ ਕਰਨਾ ਵਿੱਚ ਕਾਫੀ ਸਮਾਂ ਲੈ ਰਹੇ ਸਨ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ