Drugs Case : NCB ਸਾਹਮਣੇ ਪੇਸ਼ ਹੋਣ ਲਈ ਰਣਵੀਰ ਸਿੰਘ ਨਾਲ ਮੁੰਬਈ ਪਹੁੰਚੀ ਦੀਪਿਕਾ

Drugs Case Deepika arrived mumbai with ranveer singh

ਅਦਾਕਾਰਾ ਦੀਪਿਕਾ ਪਾਦੂਕੋਣ ਬਾਲੀਵੁੱਡ ਡਰੱਗਸ ਮਾਮਲੇ ਵਿੱਚ ਐਨਸੀਬੀ ਦੀ ਜਾੰਚ ਦਾ ਸਾਮਣਾ ਕਰਨ ਲਈ ਗੋਆ ਤੋਂ ਮੁੰਬਈ ਪਹੁੰਚ ਗਈ ਹੈ। ਉਸਦੇ ਨਾਲ ਉਸਦਾ ਪਤੀ ਰਣਵੀਰ ਸਿੰਘ ਵੀ ਆਇਆ ਹੈ। ਦੀਪਿਕਾ ਚਾਰਟਰਡ ਜਹਾਜ਼ ਤੋਂ ਮੁੰਬਈ ਆਈ ਹੈ। ਐਨਸੀਬੀ ਨੇਂ ਬਾਲੀਵੁੱਡ ਦੀ ਕਈ ਹੱਸਤੀਆਂ ਨੂੰ ਸੰਮਨ ਭੇਜੇ ਹਨ। ਜਿਨ੍ਹਾਂ ਵਿੱਚ ਦੀਪਿਕਾ ਵੀ ਸ਼ਾਮਲ ਹੈ। ਦੀਪਿਕਾ ਨੂੰ ਐਨਸੀਬੀ ਨੇ 25 ਸਤੰਬਰ ਨੂੰ ਪੇਸ਼ ਹੋਣ ਲਈ ਨੋਟਿਸ ਭੇਜਿਆ ਗਿਆ ਸੀ।ਪਰ ਦੀਪਿਕਾ 26 ਸਤੰਬਰ ਨੂੰ ਐਨਸੀਬੀ ਸਾਮਣੇ ਪੇਸ਼ ਹੋਵੇਗੀ। ਰਕੂਲ ਪ੍ਰੀਤ ਸਿੰਘ ਕੱਲ੍ਹ ਐਨਸੀਬੀ ਸਾਹਮਣੇ ਪੇਸ਼ ਹੋਵੇਗੀ। ਇਸ ਦੇ ਨਾਲ ਹੀ ਸਾਰਾ ਅਲੀ ਖਾਨ ਅਤੇ ਸ਼ਰਧਾ ਕਪੂਰ 26 ਸਤੰਬਰ ਨੂੰ ਐਨਸੀਬੀ ਦੇ ਸਾਹਮਣੇ ਪੇਸ਼ ਹੋਣਗੀਆਂ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ