ਮੈਂ ਪੰਜਾਬ ਦਾ ਪ੍ਰਸ਼ੰਸਕ ਹਾਂ। ਮੈਂ ਹਮੇਸ਼ਾਂ ਇਸ ਤੋਂ ਪ੍ਰਭਾਵਿਤ ਹੋਇਆ ਹਾਂ ਅਤੇ ਪਿਛਲੇ 21 ਸਾਲਾਂ ਤੋਂ ਇਥੇ ਜਾ ਰਿਹਾ ਹਾਂ; ਇਸ ਦੇ ਗੁਰਦੁਆਰੇ, ਹਰਿਮੰਦਰ ਸਾਹਿਬ ਅਤੇ ਖਾਸ ਕਰਕੇ ਜਲ੍ਹਿਆਂਵਾਲਾ ਬਾਗ। ਇਸਦਾ ਮੇਰੇ ਤੇ ਡੂੰਘਾ ਪ੍ਰਭਾਵ ਪਿਆ । ਸ਼ੂਜੀਤ ਸਰਕਾਰ ਜੋ ਇਸ ਫਿਲਮ ਦੇ ਨਿਰਮਾਤਾ ਹਨ ਨੇ ਇੱਕ ਇੰਟਰਵਿਊ ਵਿੱਚ ਕਿਹਾ ।
ਉਸ ਨੇ ਅੱਗੇ ਕਿਹਾ ਕਿ ,ਮੈਂ 13 ਅਪ੍ਰੈਲ, 2000 ਨੂੰ ਜਲ੍ਹਿਆਂਵਾਲਾ ਬਾਗ ਪਹੁੰਚਿਆ। ਲੋਕ ਸ਼ਰਧਾਂਜਲੀ ਦੇ ਰਹੇ ਸਨ। ਇੱਕ ਬਹੁਤ ਹੀ ਬਜ਼ੁਰਗ ਆਦਮੀ ਨੇ ਮੈਨੂੰ ਪੁੱਛਿਆ ਕਿ ਮੈਂ ਕੀ ਕਰ ਰਿਹਾ ਹਾਂ ਮੈਂ ਉਸਨੂੰ ਦੱਸਿਆ ਕਿ ਮੈਂ ਜਲ੍ਹਿਆਂਵਾਲਾ ਬਾਗ ਬਾਰੇ ਖੋਜ ਕਰ ਰਿਹਾ ਸੀ। ਇਹ ਉਹ ਸਮਾਂ ਸੀ ਜਦੋਂ ਮੈਂ ਪੰਜਾਬ ਵਿੱਚ ਇਨਕਲਾਬੀ ਲਹਿਰ ਤੋਂ ਪ੍ਰਭਾਵਿਤ ਹੋਇਆ ਸੀ। ਉਸਨੇ ਮੈਨੂੰ ਆਪਣੇ ਘਰ ਬੁਲਾਇਆ, ਉਸਦੀ ਪਤਨੀ ਵੀ ਉੱਥੇ ਸੀ। ਉਹ ਰੋਣ ਲੱਗ ਪਿਆ, ਮੈਨੂੰ ਸਮਝ ਨਹੀਂ ਆਇਆ ਕਿ ਉਹ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੁਝ ਦੇਰ ਬਾਅਦ, ਉਸਨੇ ਇੱਕ ਡੱਬਾ ਖੋਲਿਆ ਜਿਸ ਵਿੱਚ ਉਸਦੀ ਮਾਂ ਅਤੇ ਪਿਤਾ ਦੇ ਕੁਝ ਕਾਗਜ਼ ਅਤੇ ਫੋਟੋਆਂ ਸਨ । ਉਸਨੇ ਕਿਹਾ ਕਿ ਉਹ ਉਸ ਦਿਨ ਉੱਥੇ ਸਨ – 13 ਅਪ੍ਰੈਲ, 1919 ਨੂੰ। ਉਨ੍ਹਾਂ ਗਲੀਆਂ ਵਿੱਚ, ਉਸ ਦਿਨ ਦੀ ਬਹੁਤ ਚੀਕਾਂ ਸਨ । ਹੁਣ ਵੀ, ਜਦੋਂ ਵੀ ਮੈਂ ਉਨ੍ਹਾਂ ਗਲੀਆਂ, ਜਲਿਆਂਵਾਲਾ ਬਾਗ ਵਿੱਚ ਜਾਂਦਾ ਹਾਂ, ਇਸ ਨੂੰ ਨਜ਼ਰ ਅੰਦਾਜ਼ ਕਰਨਾ ਮੁਸ਼ਕਲ ਹੁੰਦਾ ਹੈ। ਇਹ ਫਿਲਮ ਜਲਿਆਂਵਾਲਾ ਬਾਗ ਦੇ ਲਈ ਹੈ ਕਿ ਅਸੀਂ ਭਗਤ ਸਿੰਘ ਅਤੇ ਉਸ ਸਮੇਂ ਦੇ ਸਾਰੇ ਕ੍ਰਾਂਤੀਕਾਰੀਆਂ ਦੇ ਰਿਣੀ ਹਾਂ।
ਸਰਦਾਰ ਊਧਮ ਸਿੰਘ ਗਦਰ ਲਹਿਰ ਤੋਂ ਪ੍ਰਭਾਵਿਤ ਸੀ। ਉਹ ਖੁੱਲ ਕੇ ਨਹੀਂ ਬੋਲਦਾ ਸੀ, ਸਬ ਕੁਛ ਆਪਨੇ ਅੰਦਰ ਹੀ ਰੱਖਦਾ ਸੀ।
ਮੈਂ ਟ੍ਰੇਲਰ ਵਿੱਚ ਹੀ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਆਪਣਾ ਇਤਿਹਾਸ ਨਹੀਂ ਭੁੱਲਣਾ ਚਾਹੀਦਾ। ਮੈਨੂੰ ਨਹੀਂ ਪਤਾ ਕਿ ਨੌਜਵਾਨਾਂ ਨੂੰ ਕੀ ਦੱਸਾਂ ਪਰ ਫਿਲਮ ਬਹੁਤ ਸਾਰੇ ਨੌਜਵਾਨਾਂ ਨਾਲ ਗੱਲ ਕਰਦੀ ਹੈ । ਉਦਾਹਰਣ ਦੇ ਲਈ, ਫਿਲਮ ਵਿੱਚ, ਊਧਮ ਸਿੰਘ ਇੱਕ ਪੁਲਿਸ ਅਫਸਰ ਨੂੰ ਪੁੱਛਦਾ ਹੈ ਕਿ ਉਹ 23 ਸਾਲ ਦੀ ਉਮਰ ਵਿੱਚ ਕੀ ਕਰ ਰਿਹਾ ਸੀ। ਉਹ ਕਹਿੰਦਾ ਹੈ ਕਿ ਉਹ ਨੌਕਰੀ ਦੀ ਤਲਾਸ਼ ਕਰ ਰਿਹਾ ਸੀ, ਖੁਸ਼ ਸੀ, ਵਿਆਹ ਕਰ ਰਿਹਾ ਸੀ। ਊਧਮ ਸਿੰਘ ਉਸਨੂੰ ਦੱਸਦਾ ਹੈ ਕਿ ਉਸ ਉਮਰ ਵਿੱਚ ਭਗਤ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ ਸੀ। ਉਸ ਨੇ ਆਪਣੇ ਦੇਸ਼ ਲਈ ਸਭ ਕੁਝ ਕੀਤਾ ਸੀ । ਇਹੀ ਉਹ ਹੈ ਜੋ ਕਹਾਣੀ ਵਿੱਚ ਦੱਸਣ ਦੀ ਕੋਸ਼ਿਸ ਕੀਤੀ ਗਈ ਹੈ ।
ਕੀ ਨੌਜਵਾਨ ਇਸ ਕਹਾਣੀ ਨਾਲ ਸਬੰਧਤ ਹੋਣਗੇ? ਤਾਂ ਉਹਨਾਂ ਕਿਹਾ ਕਿ ‘ਸੋਨੇ ਵਾਲੇ ਕੋ ਤੋ ਜਾਗਾ ਸਕਤੇ ਹੋ, ਪਰ ਜਾਗ ਕੇ ਸੋਨੇ ਵਾਲੇ ਕੋ ਕੌਣ ਜਗਾਏਗਾ ?’ ਉਹ ਸਮਾਂ ਆਉਣ ‘ਤੇ ਸਮਝ ਜਾਣਗੇ।