‘ਪੰਜਾਬ ਬੰਦ’ ਨੂੰ ਹਰ ਪਾਸੋਂ ਮਿਲ ਰਿਹਾ ਵੱਡਾ ਹੁੰਗਾਰਾ, ਦੇਖੋ ਤਸਵੀਰਾਂ

Punjab Bandh Protest

ਕੇਂਦਰ ਸਰਕਾਰ ਵਲੋਂ ਲੋਕਸਭਾ ਅਤੇ ਰਾਜਸਭਾ ਵਿੱਚ ਪਾਸ ਕੀਤੇ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਦੇ 31 ਕਿਸਾਨ ਸੰਗਠਨਾਂ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਹੈ। ਇਸ ਦੇ ਤਹਿਤ ਬਰਨਾਲੇ ਜਿਲ੍ਹੇ ਵਿੱਚ ਇਸਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਵਪਾਰੀਆਂ, ਆੜਤੀਆਂ ਅਤੇ ਸਾਰੇ ਵਰਗਾਂ ਨੇ ਕਿਸਾਨਾਂ ਦੇ ਬੰਦ ਨੂੰ ਹਮਾਇਤ ਦਿੱਤੀ ਹੈ।

Punjab Bandh Protest

Punjab Bandh Protest

ਬਰਨਾਲਾ ਜ਼ਿਲ੍ਹੇ ‘ਚ 6 ਥਾਵਾਂ ‘ਤੇ ਕਿਸਾਨ ਧਰਨਾ ਲਾ ਰਹੇ ਹਨ। ਇਨ੍ਹਾਂ ਧਰਨਿਆਂ ‘ਚ ਬਠਿੰਡਾ-ਲੁਧਿਆਣਾ ਮਾਰਗ ਨੂੰ ਮਹਿਲ ਕਲਾਂ ਅਤੇ ਚੰਡੀਗੜ੍ਹ ਫਰੀਦਕੋਟ ਮਾਰਗ ਨੂੰ ਪੱਖੋਂ ਕੈਂਚੀਆਂ ਬਠਿੰਡਾ ਚੰਡੀਗੜ੍ਹ ਮਾਰਗ ਨੂੰ ਧਨੌਲਾ, ਲੁਧਿਆਣਾ ਮਾਨਸਾ ਮਾਰਗ ਨੂੰ ਰੂੜੇਕੇ ਕਲਾਂ, ਬਠਿੰਡਾ ਚੰਡੀਗੜ੍ਹ ਮਾਰਗ ਨੂੰ ਤਪਾ ਅਤੇ ਰੇਲ ਮਾਰਗ ਜਾਮ ਕੀਤੇ ਜਾਣਗੇ। ਕਿਸਾਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਅੱਜ ਤਿੰਨ ਘੰਟਿਆਂ ਲਈ ਬਠਿੰਡਾ ਚੰਡੀਗੜ੍ਹ ਮਾਰਗ ਨੂੰ ਤਿੰਨ ਘੰਟਿਆਂ ਲਈ ਜੰਮ ਕੀਤਾ ਜਾਵੇਗਾ। ਕਿਸਾਨਾਂ ਵਲੋਂ ਪੰਜਾਬ ਬੰਦ ਨੂੰ ਹਰ ਵਰਗ ਵਲੋਂ ਹੁੰਗਾਰਾ ਦਿੱਤਾ ਜਾ ਰਿਹਾ ਹੈ।

Punjab Bandh Protest

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ