Corona in Ludhiana: ਲੁਧਿਆਣਾ ਦੇ ACP ਦੀ ਰਿਪੋਰਟ ਆਈ CoronaPositive, ਇਲਾਕੇ ਵਿੱਚ ਸਹਿਮ ਦਾ ਮਾਹੌਲ

one-more-corona-virus-case-in-ludhiana

Corona in Ludhiana: Coronavirus ਦੇ ਵੱਧਦੇ ਕਹਿਰ ਦੌਰਾਨ ਲੁਧਿਆਣਾ ‘ਚ ਸੋਮਵਾਰ ਨੂੰ ਇਕ ਨਵਾਂ ਮਾਮਲੇ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਲੁਧਿਆਣਾ ਉੱਤਰੀ ਦੇ ਏ. ਸੀ. ਪੀ. ਦੀ Corona ਸਬੰਧੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਏ. ਪੀ. ਪੀ. ਪਿਛਲੇ ਕਾਫੀ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਅਪੋਲੋ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ। ਇਸ ਸਮੇਂ ਏ. ਸੀ. ਪੀ. ਵੈਂਟੀਲੇਟਰ ‘ਤੇ ਹਨ।

ਇਹ ਵੀ ਪੜ੍ਹੋ: Corona in Ludhiana: ਲੁਧਿਆਣਾ ਵਿੱਚ Corona ਦਾ ਪ੍ਰਕੋਪ ਜਾਰੀ, 2 ਮਰੀਜ਼ਾਂ ਦੀ ਰਿਪੋਰਟ ਆਈ ਪੋਜ਼ੀਟਿਵ

ਇਸ ਦੀ ਪੁਸ਼ਟੀ ਲੁਧਿਆਣਾ ਦੇ ਸਿਵਲ ਸਰਜਨ ਰਾਜੇਸ਼ ਬੱਗਾ ਵਲੋਂ ਕੀਤੀ ਗਈ ਹੈ। ਏ. ਸੀ. ਪੀ. ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨਾਲ ਕੰਮ ਕਰਨ ਵਾਲੇ ਕਈ ਐਸ. ਐਚ. ਓਜ਼ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ, ਜਿਨ੍ਹਾਂ ‘ਚ ਐਸ. ਐਚ. ਓ. ਅਸ਼ਪ੍ਰੀਤ ਗਰੇਵਾਲ, ਬਸਤੀ ਜੋਧੇਵਾਲ, ਕਮਲਜੀਤ ਸਿੰਘ, ਸਲੇਮ ਟਾਬਰੀ ਅਤੇ ਥਾਣਾ ਦਰੇਸੀ ਤੋਂ ਐਸ. ਐਚ. ਓ. ਵਿਜੇ ਕੁਮਾਰ ਸ਼ਾਮਲ ਹਨ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ