Corona in India: Corona ਨੇ ਮਹਾਰਾਸ਼ਟਰ ਵਿੱਚ ਢਾਹਿਆ ਕਹਿਰ, 1900 ਤੋਂ ਜਿਆਦਾ ਲੋਕ ਆਏ Corona ਦੀ ਲਪੇਟ ‘ਚ

Corona-updates-covid-19-cases-in-maharashtra

Corona in India: ਤੇਜ਼ੀ ਨਾਲ ਫੈਲ ਰਹੀ ਗਲੋਬਲ ਮਹਾਮਾਰੀ Coronavirus ‘COVID-19’ ਨੇ ਦੇਸ਼ ‘ਚ ਸਭ ਤੋਂ ਜ਼ਿਆਦਾ ਕਹਿਰ ਮਹਾਰਾਸ਼ਟਰ ‘ਚ ਵਰ੍ਹਾਇਆ ਹੈ। ਮਹਾਰਾਸ਼ਟਰ ਵਿਚ ਪਿਛਲੇ 24 ਘੰਟਿਆਂ ਦੌਰਾਨ ਇਸ ਜਾਨਲੇਵਾ ਵਾਇਰਸ ਕਾਰਨ 22 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 149 ‘ਤੇ ਪਹੁੰਚ ਗਈ ਹੈ ਅਤੇ ਕੁੱਲ 1985 ਲੋਕ ਇਸ ਵਾਇਰਸ ਤੋਂ ਪੀੜਤ ਹਨ। ਉੱਥੇ ਹੀ ਸੂਬੇ ‘ਚ ਹੁਣ ਤੱਕ 217 ਲੋਕ ਸਿਹਤਮੰਦ ਹੋਏ ਹਨ।

Corona-updates-covid-19-cases-in-maharashtra

ਮਹਾਰਾਸ਼ਟਰ ‘ਚ ਪਿਛਲੇ 24 ਘੰਟਿਆਂ ਦੌਰਾਨ 22 ਲੋਕਾਂ ਦੀ ਮੌਤ ਹੋਈ ਅਤੇ 224 ਲੋਕ ਪੀੜਤ ਹੋਏ ਹਨ। ਕੇਂਦਰੀ ਸਿਹਤ ਮੰਤਰਾਲਾ ਦੇ ਸੋਮਵਾਰ ਸਵੇਰੇ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ ਪੀੜਤਾਂ ਦੀ ਗਿਣਤੀ ਵਧ ਕੇ 9,152 ਹੋ ਗਈ ਹੈ ਅਤੇ ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ 308 ‘ਤੇ ਪਹੁੰਚ ਗਈ ਹੈ। ਹੁਣ ਤਕ 856 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ‘ਚੋਂ ਛੁੱਟੀ ਦੇ ਦਿੱਤੀ ਗਈ ਹੈ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ