ਲੁਧਿਆਣਾ ਦੇ ਅਮਰਪੁਰਾ ਅਤੇ ਚੌਕੀਮਾਨ ਦੇ ਹਰ ਘਰ ਵਿਚ ਹੋ ਰਹੀ ਕੋਰੋਨਾ ਦੀ ਸਕਰੀਨਿੰਗ

Door to Door Corona Screening in Ludhiana City

ਲੁਧਿਆਣਾ ਦੇ ਹੌਟਸਪੌਟ ਘੋਸ਼ਿਤ ਕੀਤੇ ਗਏ ਅਮਰਪੁਰਾ ਅਤੇ ਜਗਰਾਓਂ ਦੇ ਚੌਕੀਮਾਨ ਤੇ ਪਿੰਡ ਗੁਡੇ ਵਿੱਚ ਕੋਰੋਨਾ ਦੀ ਸਕ੍ਰੀਨਿੰਗ ਸ਼ੁਰੂ ਕੀਤੀ ਗਈ ਹੈ। ਇਹ ਸੁਨਿਸ਼ਚਿਤ ਕਰਨ ਲਈ ਕਿ ਕੋਰੋਨਾ ਪੋਜ਼ੀਟਿਵ ਮਰੀਜ਼ ਇਨ੍ਹਾਂ ਖੇਤਰਾਂ ਤੋਂ ਦੁਬਾਰਾ ਨਾ ਆਉਣ ਇਸ ਲਈ ਸਿਹਤ ਵਿਭਾਗ ਨੇ ਕੇਂਦਰ ਸਰਕਾਰ ਦੇ ਨਾਲ ਨਾਲ ਰਾਜਸਥਾਨ ਸਰਕਾਰ ਦਾ ਤਰੀਕਾ ਵੀ ਅਪਣਾਇਆ ਹੈ।

ਸਿਵਲ ਸਰਜਨ ਨੇ ਕਿਹਾ ਕਿ ਭਿਲਵਾੜਾ ਜ਼ਿਲ੍ਹਾ ਕੋਰੋਨਾ ਦਾ ਇਕ ਹੌਟਸਪੌਟ ਬਣ ਕੇ ਉੱਭਰਿਆ ਸੀ, ਪਰ ਹੁਣ ਉਥੇ ਹਾਲਾਤਾਂ ਨੂੰ ਕੰਟਰੋਲ ਵਿੱਚ ਕੀਤਾ ਗਿਆ ਹੈ। ਇਸਦੇ ਲਈ ਉਥੇ ਜੋ ਕਦਮ ਚੁੱਕੇ ਗਏ ਸਨ, ਅਸੀਂ ਹੁਣ ਉਹੀ ਅਪਣਾ ਰਹੇ ਹਾਂ। ਅਸੀਂ ਅਮਰਪੁਰਾ ਅਤੇ ਜਗਰਾਉਂ ਪਿੰਡ ਚੌਕੀਮਾਨ ਅਤੇ ਪਿੰਡ ਗੁਡੇ ਵਿਖੇ ਘਰ-ਘਰ ਜਾ ਕੇ ਸਕ੍ਰੀਨਿੰਗ ਕਰਕੇ ਖੰਘ ਤੇ ਜ਼ੁਖਾਮ ਦੇ ਮਰੀਜ਼ਾਂ ਨੂੰ ਲੱਭ ਕੇ ਉਨ੍ਹਾਂ ਦੀ ਸੈਂਪਲ ਲਵਾਂਗੇ ਤੇ ਟੇਸਟ ਕਰਾਂਗੇ।

ਇਹ ਵੀ ਪੜ੍ਹੋ : Corona In Ludhiana: ਲੁਧਿਆਣਾ ਵਿੱਚ Corona ਦਾ ਪ੍ਰਕੋਪ ਜਾਰੀ, 2 ਮਰੀਜ਼ਾਂ ਦੀ ਰਿਪੋਰਟ ਆਈ ਪੋਜ਼ੀਟਿਵ

ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਐਤਵਾਰ ਨੂੰ ਸਿਹਤ ਵਿਭਾਗ ਦੀ ਟੀਮ ਅਮਰਪੁਰਾ, ਚੌਕੀਮਾਨ ਅਤੇ ਗੁਦੇ ਗਈ ਸੀ ਜਿਥੇ ਉਸ ਟੀਮ ਨੇ 2910 ਲੋਕਾਂ ਦੀ ਸਕ੍ਰੀਨਿੰਗ ਕੀਤੀ। ਅਮਰਪੁਰਾ ਵਿੱਚ 185 ਘਰਾਂ ਦਾ ਦੌਰਾ ਕਰਕੇ 854 ਲੋਕਾਂ ਦੀ ਸਕ੍ਰੀਨਿੰਗ ਕੀਤੀ। ਇਥੋਂ ਇਕ ਸ਼ੱਕੀ ਮਰੀਜ਼ ਵੀ ਮਿਲਿਆ ਹੈ। ਉਸਨੂੰ ਸਿਵਲ ਹਸਪਤਾਲ ਦੇ ਕੋਵਿਡ ਆਈਸੋਲੇਸ਼ਨ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸਦੇ ਸੈਂਪਲ ਵੀ ਜਾਂਚ ਲਈ ਭੇਜੇ ਗਏ ਸਨ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ