ਲੁਧਿਆਣਾ ‘ਚ ਪੁਲਿਸ ਦੀ ਦਾਦਾਗਿਰੀ, ਸਿੱਖ ਨੌਜਵਾਨ ਦਾ ਕੁਟਾਪਾ

punjab police assaults sikh boy

ਲੁਧਿਆਣਾ: ਪੰਜਾਬ ਪੁਲਿਸ ਦੀ ਬੇਰਹਮੀ ਦਾ ਸ਼ਿਕਾਰ ਅੱਜ ਲੁਧਿਆਣੇ ਦਾ ਸਿੱਖ ਨੌਜਵਾਨ ਹੋਇਆ। ਪੁਲਿਸ ਮੁਲਾਜ਼ਮ ਨੇ ਜਨਤਕ ਤੌਰ ‘ਤੇ ਨੌਜਵਾਨ ਨੂੰ ਥੱਪੜ ਮਾਰ ਕੇ ਜਲੀਲ ਕੀਤਾ। ਲੁਧਿਆਣਾ ਦੇ ਬੱਸ ਅੱਡੇ ਨੇੜੇ ਪਾਸਪੋਰਟ ਦਫ਼ਤਰ ਦੇ ਬਾਹਰ ਲੋਕਾਂ ਦੇ ਸਾਹਮਣੇ ਥੱਪੜ ਮਾਰ ਕੇ ਉਸ ਦੀ ਮਾਰਕੁੱਟ ਕੀਤੀ।

ਹਾਸਲ ਜਾਣਕਾਰੀ ਮੁਤਾਬਕ ਪੀੜਤ ਗੁਰਦੀਪ ਸਿੰਘ ਪਾਸਪੋਰਟ ਦਫਤਰ ਦੇ ਬਾਹਰ ਰੋਜ਼ ਦੀ ਤਰ੍ਹਾਂ ਫਾਇਲ ਕਵਰ ਵੇਚ ਰਿਹਾ ਸੀ। ਅਚਾਨਕ ਇੱਕ ਪੁਲਿਸ ਮੁਲਾਜ਼ਮ ਨੇ ਬਿਨਾਂ ਕਿਸੇ ਗੱਲ ਤੋਂ ਗੁਰਦੀਪ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਕਰਮੀ ਨੇ ਉਸ ਨੂੰ ਰਿਸ਼ਵਤ ਦੇਣ ਤੋਂ ਮਨਾਂ ਕਰਨ ਮਗਰੋਂ ਜਨਤਕ ਤੌਰ ‘ਤੇ ਮਾਰਕੁੱਟ ਕੀਤੀ।

ਮੌਕੇ ਦੇ ਗਵਾਹ ਮੁਤਾਬਕ ਪੁਲਿਸ ਮੁਲਾਜ਼ਮ ਨੇ ਆਪਣੀ ਵਰਦੀ ਦਾ ਰੋਅਬ ਦਿਖਾਉਂਦੇ ਹੋਈ ਫਾਇਲ ਕਵਰ ਵੇਚਣ ਵਾਲੇ ਨਾਲ ਮਾਰ ਕੁੱਟ ਕੀਤੀ। ਜਦ ਇਸ ਘਟਨਾ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

Ludhiana Latest Breaking News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ

Source:AbpSanjha