Traffic Rules ਤੋੜਨ ਤੇ ਟੁੱਟ ਸਕਦਾ ਹੈ ਵਿਦੇਸ਼ ਜਾਣ ਦਾ ਸੁਪਨਾ

ludhiana-people-have-to-follow-traffic-rules-if-they-want-visa-for-foreign-countries
Canada, America, England ਅਤੇ Australia ਨੂੰ ਲੰਬੇ ਸਮੇਂ ਦੇ ਵੀਜ਼ੇ ਦੀ ਮੰਗ ਕਰਨ ਵਾਲੇ ਲੋਕਾਂ ਲਈ ਮੁਸ਼ਕਲ ਆ ਸਕਦੀ ਹੈ ਜੋ Traffic Rules ਨੂੰ ਤੋੜ ਰਹੇ ਹਨ। ਇਹ ਦੇਸ਼ ਅਜਿਹੇ ਲੋਕਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਸਕਦੇ ਹਨ। ਪੁਲਿਸ ਸੂਤਰਾਂ ਅਨੁਸਾਰ ਇਨ੍ਹਾਂ ਦੇਸ਼ਾਂ ਦੇ ਦੂਤਘਰ ਪੁਲਿਸ ਅੱਗੇ ਸਿਰਫ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਲੋਕਾਂ ਦੀ ਜਾਣਕਾਰੀ ਮੰਗਦੇ ਸਨ, ਪਰ ਹੁਣ ਉਹ Traffic Rules ਨੂੰ ਤੋੜਨ ਵਾਲਿਆਂ ਦੀ ਜਾਣਕਾਰੀ ਵੀ ਮੰਗ ਰਹੇ ਹਨ।

ਇਹ ਵੀ ਪੜ੍ਹੋ: ਸਰਹਿੰਦ ਵਿੱਚ ਰੇਲ ਹਾਦਸਾ, Pooja Express ਦਾ ਇੰਜਣ ਹੁੱਕ ਟੁੱਟਣ ਕਾਰਨ ਹੋਇਆ ਅਲੱਗ, ਇੱਕ ਨੌਜਵਾਨ ਦੀ ਮੌਤ

Ludhiana Police ਦਾ ਦਾਅਵਾ ਹੈ ਕਿ ਦੂਤਾਵਾਸ ਦੀ ਮੰਗ ਉੱਤੇ ਸ਼ਹਿਰੀ ਖੇਤਰ ਵਿੱਚ ਨਿਯਮਾਂ ਨੂੰ ਤੋੜਨ ਵਾਲਿਆਂ ਦੇ ਅੰਕੜੇ ਇਕੱਤਰ ਕਰਨ ਦੀ ਪਹਿਲ ਕੀਤੀ ਗਈ ਹੈ। Traffic Rules ਤੋੜਨ ਵਾਲਿਆਂ ਦੀ ਪਛਾਣ ਸੀਸੀਟੀਵੀ ਅਤੇ ਚਲਾਨ ਰਾਹੀਂ ਕੀਤੀ ਜਾ ਰਹੀ ਹੈ। ਡਾਟਾ ਇਕੱਤਰ ਕਰਕੇ ਸਬੰਧਤ ਦੂਤਾਵਾਸ ਨੂੰ ਭੇਜਿਆ ਜਾਵੇਗਾ। ਇਸ ਤੋਂ ਬਾਅਦ, ਇਨ੍ਹਾਂ ਦੇਸ਼ਾਂ ਤੋਂ ਲੰਬੇ ਸਮੇਂ ਲਈ ਵੀਜ਼ਾ ਪ੍ਰਾਪਤ ਕਰਨ ਵਿੱਚ ਅਜਿਹੇ ਲੋਕਾਂ ਲਈ ਮੁਸ਼ਕਲਾਂ ਆ ਸਕਦੀਆਂ ਹਨ। ਇਹ ਵੀ ਸੰਭਵ ਹੈ ਕਿ ਉਨ੍ਹਾਂ ਨੂੰ ਬਿਲਕੁਲ ਵੀਜ਼ਾ ਨਾ ਦਿੱਤਾ ਜਾਵੇ।

ludhiana-people-have-to-follow-traffic-rules-if-they-want-visa-for-foreign-countries

Ludhiana Police ਕਮਿਸ਼ਨਰ ਰਾਕੇਸ਼ ਅਗਰਵਾਲ ਦਾ ਕਹਿਣਾ ਹੈ ਕਿ ਇਹ ਜਾਣਕਾਰੀ Canada, America, England ਅਤੇ Australia ਦੇ ਦੂਤਾਵਾਸ ਦੁਆਰਾ ਮੰਗੀ ਗਈ ਹੈ। ਅਪਰਾਧਿਕ ਮਾਮਲਿਆਂ ਦਾ ਡਾਟਾ ਭੇਜਣ ਦੇ ਨਾਲ, ਹੁਣ Traffic Rules ਨੂੰ ਤੋੜਨ ਵਾਲਿਆਂ ਦੀ ਸੂਚੀ ਵੀ ਭੇਜੀ ਜਾਏਗੀ। Traffic Rules ਨੂੰ ਤੋੜਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਦੋਂ ਉਹ ਇਨ੍ਹਾਂ ਦੇਸ਼ਾਂ ਤੋਂ ਵੀਜ਼ਾ ਲੈਣ ਲਈ ਅਰਜ਼ੀ ਦਿੰਦੇ ਹਨ।