ਲੁਧਿਆਣਾ ‘ਚ 23 ਨਵੰਬਰ ਨੂੰ ਬੱਸਾਂ ਦੀ ਆਵਾਜਾਈ ਹੋਵੇਗੀ ਠੱਪ, ਜਾਣੋ ਕਿਉਂ?

Ludhiana bus service to be halted on Nov 23 know why

ਲੁਧਿਆਣਾ: ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ ਦੇ ਕਰਮਚਾਰੀ ਇਕੱਠੇ ਹੋਏ ਅਤੇ ਉਹਨਾਂ ਨੇ ਲੁਧਿਆਣਾ RTO ਅਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪੰਜਾਬ ਰੋਡਵੇਜ਼ ਯੂਨੀਅਨ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ 23 ਨਵੰਬਰ ਨੂੰ ਬੱਸ ਸਟੈਂਡ ਬੰਦ ਰਹੇਗਾ ਅਤੇ 2 ਦਸੰਬਰ ਨੂੰ ਭਾਰਤ ਨਗਰ ਚੋਂਕ ਚ ਟਰਾਂਸਪੋਰਟ ਮਾਫੀਆ ਦਾ ਬੁੱਤ ਸਾੜਿਆ ਜਾਵੇਗਾ ਅਤੇ ਜਾਮ ਵੀ ਲਾਇਆ ਜਾਵੇਗਾ।

ਰੋਡਵੇਜ਼ ਦੇ ਕਰਮਚਾਰੀਆਂ ਨੇ ਕਿਹਾ ਕਿ ਉਹ ਕੋਰੋਨਾ ਦੌਰਾਨ ਲੋਕਾਂ ਨੂੰ ਮੁਫ਼ਤ ਸੇਵਾ ਦੇ ਰਹੇ ਸੀ । ਉਨ੍ਹਾਂ ਕਿਹਾ ਕਿ ਕੈਪਟਨ ਅਰਮਿੰਦਰ ਸਿੰਘ ਨੇ ਐਲਾਨ ਕੀਤਾ ਕਿ ਉਹ ਟਰਾਂਸਪੋਰਟ ਮਾਫੀਆ ਦੇ ਖਿਲਾਫ ਕਾਰਵਾਈ ਕਰਨਗੇ ਪਰ ਉਨ੍ਹਾਂ ਦਾ ਦਾਅਵਾ ਫਿੱਕਾ ਪੈ ਗਿਆ।

ਇਸ ਮੌਕੇ ਤੇ ਯੂਨੀਅਨ ਦੇ ਇਕ ਕਰਮਚਾਰੀ ਨੇ ਕਿਹਾ ਕਿ ਟਰਾਂਸਪੋਰਟ ਮਾਫੀਆ ਲੋਕਾਂ ਨੂੰ ਲੁੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਜਾਣ ਵਾਲਿਆਂ ਤੋਂ ਹਜ਼ਾਰਾਂ ਚ ਕਿਰਾਇਆ ਲਿਆ ਜਾ ਰਿਹਾ ਹੈ। ਟਰਾਂਸਪੋਰਟ ਮਾਫੀਆ ਲੋਕਾਂ ਤੋਂ ਜ਼ਿਆਦਾ ਪੈਸੇ ਵਸੂਲ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮਾਫੀਆ ਨੇ ਇਕ ਵੱਖਰਾ ਬੱਸ ਅੱਡਾ ਬਣਾਇਆ ਹੈ ਅਤੇ ਉਸ ਵਿੱਚ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ