ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਡੀ ਗੋਬਿੰਦਗੜ੍ਹ ਨੂੰ ਛੱਡ ਕੇ ਦੀਵਾਲੀ ਅਤੇ ਗੁਰੂ ਪਰਵ ਤੇ ਪਟਾਕੇ ਜਲਾਉਣ ਲਈ ਦੋ ਘੰਟੇ ਦੀ ਢਿੱਲ ਦਾ ਐਲਾਨ ਕੀਤਾ ਹੈ। ਨਾਲ ਹੀ, ਉਨ੍ਹਾਂ ਨੇ ਕ੍ਰਿਸਮਸ ਦੇ ਤਿਉਹਾਰ ਨੂੰ ਵੀ ਕੁਝ ਪਾਬੰਦੀਆਂ ਨਾਲ ਪਟਾਕੇ ਜਲਾਉਣ ਦੀ ਆਗਿਆ ਦੇਣ ਦਾ ਵੀ ਐਲਾਨ ਕੀਤਾ ਹੈ। ਮੰਡੀ ਗੋਬਿੰਦਗੜ੍ਹ ਵਿਚ ਜਿੱਥੇ ਹਵਾ ਦਾ ਸੱਥਰ ਬਹੁਤ ਮਾੜਾ ਹੈ, ਉੱਥੇ 10 ਨਵੰਬਰ ਤੋਂ 30 ਨਵੰਬਰ-1 ਦਸੰਬਰ ਦੀ ਅੱਧੀ ਰਾਤ ਤੱਕ ਪੂਰੀ ਪਾਬੰਦੀ ਲਗਾਈ ਗਈ ਹੈ।
ਮੰਗਲਵਾਰ ਨੂੰ ਜਾਰੀ ਹੁਕਮ ਅਨੁਸਾਰ, ਕੇਵਲ ਗਰੀਨ ਪਟਾਕੇ ਹੀ ਜਲਾਉਣ ਦੀ ਆਗਿਆ ਹੋਵੇਗੀ। ਇਹ ਕਾਰਵਾਈ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਦਿਸ਼ਾ-ਨਿਰਦੇਸ਼ਾਂ ਦੇ ਨਾਲ-ਨਾਲ ਕੌਵੀਡ ਕਰਕੇ ਪਟਾਕਿਆਂ ਪ੍ਰਤੀ ਗੰਭੀਰ ਹੋਣ ਦੀ ਰਿਪੋਰਟ ਦੇ ਮੱਦੇਨਜ਼ਰ ਕੀਤੀ ਗਈ ਹੈ।
ਇਹ ਹੈ ਪਟਾਕੇ ਜਲਾਉਣ ਦਾ ਸਮਾਂ
ਦੀਵਾਲੀ ਵਾਲੇ ਦਿਨ (14 ਨਵੰਬਰ) ਨੂੰ ਰਾਤ 8-10 ਵਜੇ ਤੱਕ ਗਰੀਨ ਪਟਾਕੇ ਜਲਾਏ ਜਾ ਸਕਦੇ ਹਨ।
ਗੁਰੂ ਪਰਵ (30 ਨਵੰਬਰ) ਸਵੇਰੇ 4-5 ਵਜੇ ਅਤੇ 9-10 ਵਜੇ ਗਰੀਨ ਪਟਾਕੇ ਜਲਾ ਸਕਦੇ ਹਨ।
ਕ੍ਰਿਸਮਸ ਨੂੰ 11.55 ਵਜੇ ਤੋਂ 12.30 ਵਜੇ ਤੱਕ ਗਰੀਨ ਪਟਾਕਿਆਂ ਨੂੰ ਜਲਾ ਸਕਦੇ ਹਨ।
While on Diwali day (November 14), green crackers allowed from 8 pm to 10 pm, on Gurpurab (November 30), they will be allowed from 4 am to 5 am and from 9 pm to 10 pm. On Christmas eve, people can burst these crackers from 11:55 pm till 12:30 am: #Punjab CMO https://t.co/jtR6DoqLau
— ANI (@ANI) November 10, 2020
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਨੂੰ ਇਸ ਸਬੰਧ ਵਿੱਚ ਜ਼ਰੂਰੀ ਸੂਚਨਾਵਾਂ ਜਾਰੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਨਿਰਧਾਰਿਤ ਪਾਬੰਦੀ ਦੀ ਕਿਸੇ ਵੀ ਉਲੰਘਣਾ ਤੋਂ ਸੁਚੇਤ ਕਰਦੇ ਹੋਏ ਡੀਜੀਪੀ ਦਿਨਕਰ ਗੁਪਤਾ ਨੂੰ ਕਾਨੂੰਨ ਅਨੁਸਾਰ ਕਈ ਕਾਰਵਾਈ ਕਰਨ ਦੀ ਹਦਾਇਤ ਵੀ ਦਿੱਤੀ।