Ludhiana Corona Updates News: ਲੁਧਿਆਣਾ ਦੇ ਵਿੱਚ ਹੋਇਆ ਕੋਰੋਨਾ ਬਲਾਸਟ, ਬੀਤੇ ਦਿਨ 400 ਦੇ ਕਰੀਬ ਨਵੇਂ ਕੇਸ ਆਏ ਸਾਹਮਣੇ

corona-update-most-cases-from-ludhiana-yesterday
Ludhiana Corona Updates News: ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਕੋਰੋਨਾ ਦਾ ਸਭ ਤੋਂ ਵੱਧ ਕਹਿਰ ਹੈ। ਸੂਬੇ ’ਚ ਕੁੱਲ ਐਕਟਿਵ ਕੇਸਾਂ ਦੀ 80 ਫੀਸਦੀ ਗਿਣਤੀ ਸਿਰਫ਼ ਇਨ੍ਹਾਂ ਪੰਜ ਜ਼ਿਲ੍ਹਿਆਂ ਵਿੱਚ ਹੈ। ਇਨ੍ਹਾਂ ਪੰਜ ਜ਼ਿਲ੍ਹਿਆਂ ਵਿੱਚ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਤੇ ਮੁਹਾਲੀ ਸ਼ਾਮਲ ਹਨ। ਇਨ੍ਹਾਂ ਜਿਲ੍ਹਿਆਂ ਵਿੱਚੋਂ ਵੀ ਵੇਖਿਆ ਜਾਵੇ ਤਾਂ ਲੁਧਿਆਣਾ ਦੀ ਹਾਲਤ ਸਭ ਤੋਂ ਖਤਰਨਾਕ ਹੈ।

ਇਹ ਵੀ ਪੜ੍ਹੋ: Simarjeet Singh Bains: ਪੰਜਾਬ ਵਿੱਚ SYL ਦੇ ਮੁੱਦੇ ਨੂੰ ਲੈ ਕੇ ਲਾਇਵ ਹੋਏ ਸਿਮਰਜੀਤ ਬੈਂਸ

ਲੁਧਿਆਣਾ ਵਿੱਚ ਹੁਣ ਤਕ ਕਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 7685 ਪਹੁੰਚ ਚੁੱਕੀ ਹੈ। ਇਸ ਦੇ ਨਾਲ ਹੀ 280 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵੀਰਵਾਰ ਨੂੰ ਹੁਣ ਤੱਕ ਦੇ ਸਭ ਤੋਂ ਵੱਧ 398 ਕੇਸ ਸਾਹਮਣੇ ਆਏ ਹਨ ਤੇ 10 ਲੋਕਾਂ ਦੀ ਮੌਤ ਹੋ ਗਈ। ਹਾਲਾਤ ਵਿਗੜਦੇ ਵੇਖ ਪ੍ਰਸ਼ਾਸਨ ਵੀ ਸਰਗਰਮ ਹੋ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਹੁਕਮਾਂ ਮਗਰੋਂ ਜ਼ਿਲ੍ਹੇ ਅੰਦਰ ਵਾਹਨਾਂ ’ਚ ਸਵਾਰੀਆਂ ਦੀ ਸਮਰੱਥਾ ਸਬੰਧੀ ਬੰਦਸ਼ਾਂ ਨੂੰ ਮੁੜ ਲਾਗੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: Ludhiana Suicide News: ਲੁਧਿਆਣਾ ਦੇ ਕ੍ਰਿਸ਼ਨਾ ਨਗਰ ਦੇ ਵਿੱਚ 41 ਸਾਲਾਂ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਮੌਤ ਦਾ ਮੰਜ਼ਰ ਦੇਖ ਕੇ ਹੋ ਜਾਵੋਗੇ ਹੈਰਾਨ

ਹੁਣ ਬੱਸਾਂ ਤੇ ਹੋਰ ਜਨਤਕ ਆਵਾਜਾਈ ਦੇ ਸਾਧਨਾਂ ਨੂੰ 50 ਫੀਸਦੀ ਸਮਰੱਥਾ ਨਾਲ ਚਲਾਇਆ ਜਾਵੇਗਾ ਜਦਕਿ ਨਿੱਜੀ ਚਾਰ ਪਹੀਆ ਵਾਹਨਾਂ ’ਚ ਤਿੰਨ ਸਵਾਰੀਆਂ ਬਿਠਾਉਣ ਦੀ ਆਗਿਆ ਹੋਵੇਗੀ।  ਦੱਸ ਦਈਏ ਕਿ ਮੁੱਖ ਮੰਤਰੀ ਨੇ ਸਭ ਤੋਂ ਵੱਧ ਪ੍ਰਭਾਵਿਤ ਪੰਜ ਜ਼ਿਲ੍ਹਿਆਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਤੇ ਮੁਹਾਲੀ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਭੀੜ ’ਤੇ ਕੰਟਰੋਲ ਕਰਨ ਲਈ ਰੋਜ਼ਾਨਾ ਗੈਰ ਜ਼ਰੂਰੀ ਵਸਤਾਂ ਵਾਲੀਆਂ ਸਿਰਫ਼ 50 ਫੀਸਦੀ ਦੁਕਾਨਾਂ ਹੀ ਖੋਲ੍ਹੀਆਂ ਜਾਣ।

ਉਧਰ, ਇਸ ਬਾਰੇ ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਵੀਰਵਾਰ ਕਰੋਨਾ ਦੇ ਕੁੱਲ 398 ਮਰੀਜ਼ਾਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ, ਜਿਸ ਨਾਲ ਕਰੋਨਾ ਦੇ ਕੁੱਲ ਮਰੀਜ਼ 7685 ਹੋ ਗਏ ਹਨ ਤੇ ਹਾਲੇ ਵੀ 2285 ਵਿਅਕਤੀਆਂ ਦਾ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਨਾਲ ਕੁੱਲ ਮੌਤਾਂ ਦੀ ਗਿਣਤੀ 280 ਦੇ ਪਾਰ ਹੋ ਗਈ ਹੈ।

Ludhiana News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtbue ਤੇ FOLLOW ਕਰੋ