Punjab Weather Updates: ਮਾਨਸੂਨ ਦੇ ਪੂਰੀ ਤਰਾਂ ਸਰਗਰਮ ਹੋਣ ਦੇ ਬਾਵਜੂਦ ਵੀ ਕੁੱਝ ਰਹੇਗਾ ਮੌਸਮ ਦਾ ਹਾਲ

punajb-weather-updates-heavy-rain-in-punjab-chandigarh
Punjab Weather Updates: ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੈ। ਜਿਸ ਦੇ ਚੱਲਦਿਆਂ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਬਾਰਸ਼ ਦਾ ਆਲਮ ਜਾਰੀ ਹੈ। ਚੰਡੀਗੜ੍ਹ-ਮੁਹਾਲੀ ‘ਚ ਪਿਛਲੇ ਕਈ ਦਿਨਾਂ ਤੋਂ ਲਗਪਗ ਰੋਜ਼ ਵਾਂਗ ਹੀ ਮੀਂਹ ਦੀ ਆਮਦ ਰਹਿੰਦੀ ਹੈ। ਸ਼ੁੱਕਰਵਾਰ ਸਵੇਰ ਤੋਂ ਹੀ ਪੈ ਰਹੇ ਮੀਂਹ ਨੇ ਮੌਸਮ ‘ਚ ਕਾਫੀ ਠੰਡਕ ਲਿਆਂਦੀ ਹੈ। ਤਾਪਮਾਨ ‘ਚ ਵੀ ਗਿਰਾਵਟ ਸੁਭਾਵਕ ਹੈ। ਓਧਰ ਪੰਜਾਬ ਦੇ ਮਾਲਵਾ ਖਿੱਤੇ ਦੇ ਕਈ ਜ਼ਿਲ੍ਹਿਆਂ ‘ਚ ਵੀਰਵਾਰ ਬੱਦਲਵਾਈ ਬਣੀ ਰਹੀ ਪਰ ਬਾਰਸ਼ ਨਾ ਹੋਣ ਕਾਰਨ ਹੁੰਮਸ ਜਾਰੀ ਰਹੀ।

ਇਹ ਵੀ ਪੜ੍ਹੋ: Bihar Flood News: ਬਿਹਾਰ ਦੇ 16 ਜ਼ਿਲ੍ਹਿਆਂ ‘ਚ ਪਈ ਹੜ੍ਹਾਂ ਦੀ ਮਾਰ, ਹੁਣ ਤੱਕ ਹੋਈਆਂ 27 ਮੌਤਾਂ

ਦੇਸ਼ ਦੇ ਹੋਰ ਸੂਬਿਆਂ ਦੀ ਗੱਲ ਕਰੀਏ ਤਾਂ ਪੂਰਬੀ ਰਾਜਸਥਾਨ, ਪੂਰਬੀ ਮੱਧ ਪ੍ਰਦੇਸ਼, ਗੁਜਰਾਤ, ਗੋਆ, ਮਹਾਰਾਸ਼ਟਰ ‘ਚ ਅੱਜ ਬਹੁਤ ਭਾਰੀ ਬਾਰਸ਼ ਹੋਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼, ਪੱਛਮੀ ਰਾਜਸਥਾਨ, ਵਿਦਰਭਾ, ਛੱਤੀਸਗੜ੍ਹ, ਝਾਰਖੰਡ, ਅਸਮ, ਤੇਲੰਗਾਨਾ ਤੇ ਮੇਘਾਲਿਆ ‘ਚ ਵੀ ਬਾਰਸ਼ ਹੋ ਸਕਦੀ ਹੈ। ਦਿੱਲੀ ਤੇ ਗੁਰੂਗ੍ਰਾਮ ਸਮੇਤ ਦੇਸ਼ ਦੇ ਕਈ ਹਿੱਸਿਆਂ ‘ਚ ਹੋਈ ਭਾਰੀ ਬਾਰਸ਼ ਕਾਰਨ ਵੀਰਵਾਰ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਨਦੀਆਂ ‘ਚ ਉਛਾਲ ਕਾਰਨ ਉੱਤਰ ਪ੍ਰਦੇਸ਼ ਦੇ 16 ਜ਼ਿਲ੍ਹਿਆਂ ਦੇ 870 ਤੋਂ ਵੱਧ ਪਿੰਡ ਪ੍ਰਭਾਵਿਤ ਹਨ।

 Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ