Corona in Ludhiana: ਲੁਧਿਆਣਾ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, ਇਕੱਠੇ 22 CoronaPositive ਕੇਸ ਆਏ ਸਾਹਮਣੇ

22-new-corona-patients-in-ludhiana

Corona in Ludhiana: ਸ਼ਹਿਰ ‘ਚ ਸ਼ੁੱਕਰਵਾਰ ਨੂੰ ਸਾਹਮਣੇ ਆਉਣ ਵਾਲੇ Corona ਦੇ ਮਰੀਜ਼ਾਂ ਦੀ ਗਿਣਤੀ 22 ਹੋ ਗਈ ਹੈ। ਦੇਰ ਰਾਤ ਜ਼ਿਲਾ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ 22 ਨਵੇਂ ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 99 ਹੋ ਗਈ ਹੈ। ਜਾਣਕਾਰੀ ਦਿੰਦੇ ਉਨ੍ਹਾਂ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ 138 ਸੈਂਪਲਾਂ ਦੀ ਰਿਪੋਰਟ ਉਨ੍ਹਾਂ ਨੂੰ ਪ੍ਰਾਪਤ ਹੋਈ, ਜਿਸ ‘ਚ 22 ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਸਨ। 13 ਮਰੀਜ਼ਾਂ ਦੀ ਰਿਪੋਰਟ ਸਵੇਰੇ ਆ ਚੁੱਕੀ ਸੀ। 22 ‘ਚੋਂ 18 ਮਰੀਜ਼ ਨਾਂਦੇੜ ਸਾਹਿਬ ਤੋਂ ਮੁੜੇ ਸ਼ਰਧਾਲੂ ਦੱਸੇ ਜਾਂਦੇ ਹਨ।

ਇਹ ਵੀ ਪੜ੍ਹੋ: Corona in Ludhiana: ਲੁਧਿਆਣਾ ਵਿੱਚ ਟੁੱਟਿਆ Corona ਦਾ ਕਹਿਰ, Corona ਦੇ ਇਕੱਠੇ 11 ਪੋਜ਼ੀਟਿਵ ਕੇਸ ਆਏ ਸਾਹਮਣੇ

ਰਾਜ ਦੇ ਸਿਹਤ ਵਿਭਾਗ ਨੇ ਮਹਾਨਗਰ ‘ਚ ਵੱਧ ਰਹੇ ਮਰੀਜ਼ਾਂ ਦੀ ਗਿਣਤੀ ਨੂੰ ਲੈ ਕੇ ਡਿਪਟੀ ਡਾਇਰੈਕਟਰ ਪ੍ਰਿਤਪਾਲ ਸਿੰਘ ਨੂੰ ਚੰਡੀਗੜ੍ਹ ਤੋਂ ਲੁਧਿਆਣਾ ਸਿਵਲ ਸਰਜਨ ਦਫਤਰ ‘ਚ ਤਾਇਨਾਤ ਕੀਤਾ ਹੈ। ਉੱਚ ਅਧਿਕਾਰੀਆਂ ਦੇ ਮੁਤਾਬਕ ਡਾ. ਪ੍ਰਿਤਪਾਲ ਦੀ ਨਿਯੁਕਤੀ ਅਸਥਾਈ ਤੌਰ ’ਤੇ ਕੀਤੀ ਗਈ ਹੈ। ਉਹ ਇੱਥੇ ਸਿਵਲ ਸਰਜਨ ਲੁਧਿਆਣਾ ਨੂੰ ਉਨ੍ਹਾਂ ਦੇ ਕੰਮ-ਕਾਜ ‘ਚ ਸਹਿਯੋਗ ਕਰਨਗੇ।

Ludhiana ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ