Corona in Jalandhar: ਜਲੰਧਰ ਦੇ 46 ਸਾਲਾਂ ਵਿਅਕਤੀ ਦੀ ਇੰਗਲੈਂਡ ਵਿੱਚ Coronavirus ਕਾਰਨ ਹੋਈ ਮੌਤ

punjabi-died-in-england-due-to-corona

Corona in Jalandhar: Coronavirus ਦਾ ਪ੍ਰਕੋਪ ਦਿਨੋ-ਦਿਨ ਦੇਸ਼ ਅਤੇ ਵਿਦੇਸ਼ ਵਿਚ ਵੱਧਦਾ ਜਾ ਰਿਹਾ ਹੈ। ਵਿਦੇਸ਼ਾਂ ਵਿਚ ਵੱਸਦੇ ਪੰਜਾਬ ਦੇ ਪ੍ਰਵਾਸੀ Coronavirus ਕਾਰਨ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਜਲੰਧਰ ਦੇ ਨਜ਼ਦੀਕੀ ਪਿੰਡ ਚਿਟੀ (ਲਾਂਬੜਾ) ਦੇ ਜੰਮਪਾਲ ਮਨਦੀਪ ਸਿੰਘ ਚਿੱਟੀ (46) ਦੀ Coronavirus ਮਹਾਮਾਰੀ ਕਾਰਣ ਇੰਗਲੈਂਡ ਵਿਖੇ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮਨਦੀਪ ਸਿੰਘ ਚਿੱਟੀ ਕਈ ਸਾਲ ਪਹਿਲਾਂ ਪਰਿਵਾਰ ਸਮੇਤ ਇੰਗਲੈਂਡ ਚਲਾ ਗਿਆ ਸੀ, ਜਿਥੇ ਉਹ ਲੈਸਟਰ ਸ਼ਹਿਰ ਵਿਚ ਸੈੱਟਲ ਸੀ। ਲਗਭਗ ਦੋ ਹਫਤੇ ਪਹਿਲਾਂ ਉਹ Coronavirus ਮਹਾਮਾਰੀ ਦੀ ਲਪੇਟ ਵਿਚ ਆ ਗਿਆ।

ਇਹ ਵੀ ਪੜ੍ਹੋ: Corona in Jalandhar: ਪੰਜਾਬ ਵਿੱਚ Corona ਕਹਿਰ, ਜਲੰਧਰ ਅਤੇ ਮੋਹਾਲੀ ਰੈੱਡ ਜ਼ੋਨ ਵਿੱਚ

ਇਸੇ ਦੇ ਚੱਲਦੇ ਲੈਸਟਰ ਦੇ ਹਸਪਤਾਲ ‘ਚ ਬੀਤੀ ਸ਼ਾਮ ਮਨਦੀਪ ਸਿੰਘ ਚਿੱਟੀ ਦੀ ਮੌਤ ਹੋ ਗਈ। ਉਹ ਆਪਣੇ ਪਿੱਛੇ ਪਤਨੀ ਅਤੇ 2 ਛੋਟੇ ਲੜਕੇ ਛੱਡ ਗਿਆ ਹੈ। ਮਨਦੀਪ ਸਿੰਘ ਦੀ ਮੌਤ ਹੋ ਜਾਣ ਕਾਰਣ ਪਿੰਡ ਚਿੱਟੀ ਵਿਚ ਸੋਗ ਦੀ ਲਹਿਰ ਹੈ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ