Corona in Jalandhar: ਪੰਜਾਬ ਵਿੱਚ Corona ਕਹਿਰ, ਜਲੰਧਰ ਅਤੇ ਮੋਹਾਲੀ ਰੈੱਡ ਜ਼ੋਨ ਵਿੱਚ

corona-virus-mohali-and-jalandhar-in-red-zone

Corona in Jalandhar: ਗ੍ਰਹਿ ਮੰਤਰਾਲੇ ਦੀ ਗਾਈਡਲੈਨ ਦੇ ਨਾਲ ਹੀ ਸਿਹਤ ਵਿਭਾਗ ਪੰਜਾਬ ਨੇ ਜਲੰਧਰ, ਮੋਹਾਲੀ, ਨਵਾਂਸ਼ਹਿਰ ਅਤੇ ਪਠਾਨਕੋਟ ਨੂੰ ਰੈੱਡ ਜ਼ੋਨ ਐਲਾਨ ਦਿੱਤਾ ਹੈ। ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ ਮੋਹਾਲੀ ਅਤੇ ਜਲੰਧਰ ਵਿਚ Coronavirus ਦਾ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲ ਰਿਹਾ ਹੈ। ਜਲੰਧਰ ਵਿਚ ਹੁਣ ਤਕ Corona ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 31 ਤਕ ਪਹੁੰਚ ਚੁੱਕੀ ਹੈ। ਇਕੱਲੇ ਵੀਰਵਾਰ ਨੂੰ ਜਲੰਧਰ ਵਿਚ Coronavirus ਦੇ 6 ਪਾਜ਼ੇਟਿਵ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿਚ ਭਾਰੀ ਦਹਿਸ਼ਤ ਹੈ।

ਇਹ ਵੀ ਪੜ੍ਹੋ: Corona in Jalandhar: ਜਲੰਧਰ ਵਿੱਚ Corona ਦਾ ਕਹਿਰ ਜਾਰੀ, Corona ਦੇ 2 ਨਵੇਂ ਮਾਮਲੇ ਆਏ ਸਾਹਮਣੇ

ਜਲੰਧਰ ਦੇ ਭੀੜ-ਭਾੜ ਵਾਲੇ ਇਲਾਕੇ ਭੈਰੋ ਬਜ਼ਾਰ, ਮਿੱਠਾ ਬਾਜ਼ਾਰ, ਕਿਲ੍ਹਾ ਮੁਹੱਲਾ, ਅਟਾਰੀ ਬਾਜ਼ਾਰ, ਰੈਨਕ ਬਾਜ਼ਾਰ ਅਤੇ ਮਾਈ-ਹੀਰਾ ਗੇਟ ਨੂੰ ਹਾਟਸਪਾਟ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਪੁਰਾਣੀ ਸਬਜੀ ਮੰਡੀ, ਵਿਕਰਮ ਪੁਰਾ, ਚਰਨਜੀਤਪੁਰਾ ਅਤੇ ਟੈਗੋਰ ਨਗਰ ਨੂੰ ਵੀ ਇਸ ਸੂਚੀ ਵਿਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਮਕਸੂਦਾਂ, ਨਿਜਾਤਮ ਨਗਰ, ਬਸਤੀ ਏਰੀਆ, ਬਸਤੀ ਦਾਨਿਸ਼ਮੰਦਾ, ਸ਼ਹੀਦ ਭਗਤ ਸਿੰਘ ਨਗਰ, ਸਹਿਬਜ਼ਾਦਾ ਅਜੀਤ ਸਿੰਘ ਨਗਰ, ਨਾਰਾਇਣ ਨਗਰ, ਪਿੰਡ ਵਿਰਕ ਦੇ ਆਸ ਪਾਸ ਦੇ ਸਾਰੇ ਇਲਾਕਿਆਂ ਨੂੰ ਇਸ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਲੰਧਰ ਦੇ ਕੂਲ ਰੋਡ, ਸੈਂਟਰਲ ਟਾਊਨ, ਰੇਲਵੇ ਰੋਡ ਦੇ ਨੇੜਲੇ ਇਲਾਕੇ ਦਾ ਨਿਰੀਖਣ ਕੀਤਾ ਜਾ ਰਿਹਾ ਹੈ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ