Corona in Jalandhar: ਜਲੰਧਰ ਵਿੱਚ Corona ਦੇ 4 ਨਵੇਂ ਕੇਸ ਆਏ ਸਾਹਮਣੇ, ਪੂਰੇ ਇਕੱਲੇ ਵਿੱਚ ਸਹਿਮ ਦਾ ਮਾਹੌਲ

4-new-corona-positive-cases-in-jalandhar

Corona in Jalandhar: ਜਲੰਧਰ ‘ਚ ਸ਼ੁੱਕਰਵਾਰ ਨੂੰ Coronavirus ਦੇ 4 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਦੱਸ ਦੇਈਏ ਕਿ ਉਕਤ ਸਾਰੇ ਪੀੜਤ ਲੋਕ ਪਹਿਲਾਂ ਤੋਂ ਪਾਜ਼ੇਟਿਵ ਆਏ ਕੋਰੋਨਾ ਪੀੜਤਾਂ ਦੇ ਸੰਪਰਕ ‘ਚ ਸਨ। ਇਸ ਦੇ ਨਾਲ ਹੀ ਜਲੰਧਰ ‘ਚ Corona ਪੀੜਤਾਂ ਦੀ ਗਿਣਤੀ 35 ਤੱਕ ਪਹੁੰਚ ਗਈ ਹੈ, ਜਿਸ ਕਾਰਨ ਪੂਰੇ ਸ਼ਹਿਰ ਦੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਕੱਲ ਵੀਰਵਾਰ ਨੂੰ ਜਲੰਧਰ ‘ਚ Coronavirus ਦੇ 6 ਪਾਜ਼ੇਟਿਵ ਮਰੀਜ਼ ਪਾਏ ਗਏ ਸਨ।

ਇਹ ਵੀ ਪੜ੍ਹੋ: Corona in Jalandhar: ਜਲੰਧਰ ਵਿੱਚ Corona ਦਾ ਕਹਿਰ ਜਾਰੀ, Corona ਦੇ 2 ਨਵੇਂ ਮਾਮਲੇ ਆਏ ਸਾਹਮਣੇ

ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਵੀਰਵਾਰ ਇੱਕੋ ਦਿਨ ਸ਼ਹਿਰ ‘ਚ Coronavirus ਦੇ 6 ਪਾਜ਼ੇਟਿਵ ਕੇਸ ਪਾਏ ਗਏ ਸਨ। ਪਹਿਲਾ ਮਾਮਲਾ ਬਸਤੀ ਸ਼ੇਖ ਦਾ ਸਾਹਮਣੇ ਆਇਆ ਹੈ, ਜਿੱਥੇ 59 ਸਾਲ ਦਾ ਵਿਅਕਤੀ Corona ਪਾਜ਼ੀਟਿਵ ਪਾਇਆ ਗਿਆ ਸੀ ਅਤੇ ਦੂਜਾ ਕੇਸ ‘ਚ ਰਾਜਾ ਗਾਰਡਨ ਦੀ ਰਹਿਣ ਵਾਲੀ 32 ਸਾਲਾ ਔਰਤ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ। ਇਸ ਦੇ ਨਾਲ ਹੀ ਪੁਰਾਣੀ ਸਬਜ਼ੀ ਮੰਡੀ ‘ਚੋਂ 42 ਸਾਲਾ ਔਰਤ ਕੋਰੋਨਾ ਪਾਜ਼ੀਟਿਵ ਪਾਈ ਗਈ ਅਤੇ ਚੌਥਾ ਕੇਸ ਲਿੰਕ ਰੋਡ ਮਾਡਲ ਟਾਊਨ ‘ਚੋਂ 30 ਸਾਲਾ ਔਰਤ ਦਾ ਸਾਹਮਣੇ ਆਇਆ ਸੀ।

2 ਪਾਜ਼ੀਟਿਵ ਕੇਸ ਵੀਰਵਾਰ ਦੁਪਹਿਰ ਨੂੰ ਮਿਲੇ ਸਨ, ਜਿਨ੍ਹਾਂ ‘ਤ ਸ਼ਾਹਕੋਟ ‘ਚੋਂ ਕੁਲਜੀਤ ਕੌਰ ਦਾ ਪਤੀ ਮਲਕੀਤ ਸਿੰਘ Corona ਪਾਜ਼ੀਟਿਵ ਪਾਇਆ ਗਿਆ ਸੀ ਅਤੇ ਇਕ ਕੇਸ ਕਿਲਾ ਮੁਹੱਲੇ ‘ਚੋਂ ਸਾਹਮਣੇ ਆਇਆ ਸੀ, ਜਿੱਥੇ ਦੀਪਕ ਸ਼ਰਮਾ ਦੇ ਨਾਲ ਰਹਿਣ ਵਾਲਾ ਸਰਨੀਤ ਕਪੂਰ (40) Corona ਪਾਜ਼ੀਟਿਵ ਪਾਇਆ ਗਿਆ ਸੀ। ਇੰਨੇ ਕੇਸ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ‘ਚ ਵੀ ਹਲਚਲ ਮਚੀ ਹੋਈ ਹੈ ਅਤੇ ਵਿਭਾਗ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ