Corona in Jalandhar: ਜਲੰਧਰ ਵਿੱਚ Corona ਦਾ ਕਹਿਰ ਜਾਰੀ, Corona ਦੇ 2 ਨਵੇਂ ਮਾਮਲੇ ਆਏ ਸਾਹਮਣੇ

coronavirus-2-new-corona-case-in-jalandhar

Corona in Jalandhar: ਜਲੰਧਰ ‘ਚ ਦਿਨੋਂ ਦਿਨ Coronavirus ਦੇ ਕੇਸ ਵੱਧਦੇ ਜਾ ਰਹੇ ਹਨ। ਅੱਜ ਫਿਰ ਜਲੰਧਰ ‘ਚ ਦੋ ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਸ਼ਾਹਕੋਟ ‘ਚ ਬੀਤੇ ਦਿਨੀਂ Coronavirus ਕਾਰਨ ਮਰੀ ਕੁਲਜੀਤ ਕੌਰ ਦੇ ਪਤੀ ਮਲਕੀਤ ਸਿੰਘ ਦੀ ਰਿਪੋਰਟ ਅੱਜ Corona ਪਾਜ਼ੀਟਿਵ ਪਾਈ ਗਈ ਹੈ। ਮਲਕੀਤ ਸਿੰਘ ਹਾਲ ਹੀ ‘ਚ ਦੁਬਈ ਤੋਂ ਆਇਆ ਸੀ। ਇਸ ਦੇ ਇਲਾਵਾ ਦੂਜਾ ਕੇਸ ਕਿਲੇ ਮੁਹੱਲੇ ‘ਚੋਂ ਸਾਹਮਣੇ ਆਇਆ ਹੈ, ਜਿਸ ਦੀ ਪਛਾਣ ਸਰਨੀਤ ਕਪੂਰ (40) ਸਾਲਾ ਦੇ ਰੂਪ ‘ਚ ਹੋਈ ਹੈ, ਜੋਕਿ ਕਾਂਗਰਸੀ ਆਗੂ ਦੀਪਕ ਸ਼ਰਮਾ ਦੇ ਸੰਪਰਕ ‘ਚ ਸੀ ਅਤੇ ਅਕਸਰ ਉਸ ਦੇ ਨਾਲ ਘੁੰਮਦਾ ਰਹਿੰਦਾ ਸੀ। ਇਥੇ ਦੱਸ ਦੇਈਏ ਕਿ ਜਲੰਧਰ ‘ਚ ਹੁਣ ਤੱਕ ਕੁਲ ਪਾਜ਼ੀਟਿਵ ਕੇਸਾਂ ਦੀ ਗਿਣਤੀ 27 ਹੋ ਗਈ ਹੈ।

ਇਹ ਵੀ ਪੜ੍ਹੋ: Corona in Jalandhar: ਜਲੰਧਰ ਵਿੱਚ Corona ਦਾ ਕਹਿਰ ਜਾਰੀ, ਪ੍ਰਾਈਵੇਟ ਹਸਪਤਾਲਾਂ ਨੂੰ ਸੀਲ ਕਰਨ ਦੀ ਚੇਤਾਵਨੀ

ਜ਼ਿਕਰਯੋਗ ਹੈ ਕਿ ਪਿੰਡ ਕੋਟਲਾ ਹੇਰਾਂ ਜਲੰਧਰ ਦੀ ਔਰਤ ਕੁਲਜੀਤ ਕੌਰ (50) ਪਤਨੀ ਮਲਕੀਤ ਸਿੰਘ, ਜੋ ਕਿ ਬੁਖਾਰ ਅਤੇ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਸੀ, ਜਿਸ ਨੂੰ ਪਹਿਲਾਂ ਤਲਵਾੜ ਹਸਪਤਾਲ ਜਲੰਧਰ ਅਤੇ ਉਸ ਉਪਰੰਤ ਦੋਆਬਾ ਹਸਪਤਾਲ ਅਤੇ ਫਿਰ ਇਸ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਇਸ ਦੀ 9 ਅਪ੍ਰੈਲ 2 ਵਜੇ ਰਾਤ ਨੂੰ ਮੌਤ ਹੋ ਗਈ ਸੀ ਅਤੇ ਪਰਿਵਾਰ ਵੱਲੋਂ ਇਸ ਦਾ ਸਸਕਾਰ 10 ਅਪ੍ਰੈਲ ਨੂੰ ਕਰ ਦਿੱਤਾ ਗਿਆ। ਹਸਪਤਾਲ ਵੱਲੋਂ ਇਸ ਔਰਤ ਦੀ ਮੌਤ ਉਪਰੰਤ ਜਾਂਚ ਕੀਤੀ ਗਈ ਤਾਂ ਇਹ Coronavirus ਤੋਂ ਪਾਜ਼ੀਟਿਵ ਪਾਈ ਗਈ ਸੀ, ਜਿਸ ‘ਤੇ ਪ੍ਰਸ਼ਾਸਨ ਹਰਕਤ ‘ਚ ਆਇਆ ਅਤੇ ਵਿਸ਼ੇਸ਼ ਕਦਮ ਚੁੱਕਦਿਆਂ ਸਾਰੇ ਪਿੰਡ ਨੂੰ ਸੀਲ ਕਰ ਦਿੱਤਾ।

Jalandhar News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ