Corona in Germany: ਜਰਮਨੀ ਵਿੱਚ Corona ਦਾ ਕਹਿਰ ਜਾਰੀ, COVID19 ਦੇ 3380 ਨਵੇਂ ਮਾਮਲੇ ਆਏ ਸਾਹਮਣੇ

corona-outbreak-in-germany-3380-new-cases

Corona in Germany: ਦੁਨੀਆ ਦੇ ਬਾਕੀ ਦੇਸ਼ਾਂ ਵਾਂਗ ਜਰਮਨੀ ਵਿਚ ਵੀ Coronavirus ਦਾ ਪ੍ਰਕੋਪ ਜਾਰੀ ਹੈ। ਇੱਥੇ ਇਨਫੈਕਟਿਡਾ ਦੀ ਗਿਣਤੀ 133,830 ਦੇ ਪਾਰ ਹੋ ਗਈ ਹੈ। ਰੌਬਰਟ ਕੋਚ ਦੇ ਅੰਕੜਿਆਂ ਦੇ ਮੁਤਾਬਕ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 3380 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਜਰਮਨੀ Corona ਇਨਫੈਕਟਿਡਾਂ ਮਰੀਜ਼ਾਂ ਦੇ ਮਾਮਲੇ ਵਿਚ ਦੁਨੀਆ ਵਿਚ ਤੀਜੇ ਸਥਾਨ ‘ਤੇ ਆ ਗਿਆ ਹੈ। ਇੱਥੇ ਮ੍ਰਿਤਕਾਂ ਦਾ ਅੰਕਰਾ 3,868 ਦੇ ਪਾਰ ਹੋ ਗਿਆ ਹੈ। ਪਿਛਲੇ 24 ਘੰਟੇ ਵਿਚ 299 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: Corona in China: ਚੀਨ ਵਿੱਚ Corona ਦਾ ਕਹਿਰ, 24 ਘੰਟਿਆਂ ਵਿੱਚ 1290 ਲੋਕਾਂ ਦੀ ਮੌਤ

Corona ਮਹਾਮਾਰੀ ਨਾਲ ਜੂਝ ਰਹੇ ਯੂਰਪ ਵਿਚ ਹੁਣ ਤੱਕ 90 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਰਫ 10 ਦਿਨਾਂ ਵਿਚ ਹੀ ਇਨਫੈਕਟਿਡ ਲੋਕਾਂ ਦਾ ਅੰਕੜਾ ਦੁੱਗਣਾ ਹੋ ਕੇ 10 ਲੱਖ ਦੇ ਪਾਰ ਪਹੁੰਚ ਗਿਆ ਹੈ। ਯੂਰਪ ਵਿਚ ਸਭ ਤੋਂ ਬੁਰਾ ਹਾਲ ਇਟਲੀ ਦਾ ਹੈ। ਇੱਥੇ ਮਰਨ ਵਾਲਿਆਂ ਦਾ ਅੰਕੜਾ 22 ਹਜ਼ਾਰ ਦੇ ਪਾਰ ਹੋ ਚੁੱਕਾ ਹੈ। ਦੇਸ਼ ਦੇ ਨਾਗਰਿਕ ਸੁਰੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਕ Coronavirus ਮਹਾਮਾਰੀ ਕਾਰਨ ਇਟਲੀ ਵਿਚ 22,170 ਲੋਕਾਂ ਦੀ ਜਾਨ ਜਾ ਚੁੱਕੀ ਹੈ ਜਦਕਿ Coronavirus ਨਾਲ ਇਨਫੈਕਟਿਡ ਲੋਕਾਂ ਦਾ ਕੁੱਲ ਅੰਕੜਾ ਵੱਧ ਕੇ 1,68,941 ਹੋ ਗਈ ਹੈ। ਨਾਗਰਿਕ ਸੁਰੱਖਿਆ ਵਿਭਾਗ ਦੇ ਪ੍ਰਮੁੱਖ ਐਂਜੇਲੋ ਬੋਰੇਲੀ ਨੇ ਦੱਸਿਆ ਕਿ ਵੀਰਵਾਰ ਨੂੰ 1189 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ