Corona in Gurdaspur: ਗੁਰਦਾਸਪੁਰ ਦੇ Corona ਮਰੀਜ਼ ਦਾ ਦੇਰ ਰਾਤ ਕੀਤਾ ਸਸਕਾਰ, ਸਿਰਫ 4 ਲੋਕ ਹੋਏ ਸ਼ਾਮਿਲ

corona-virus-patients-funerals-in-gurdaspur

Corona in Gurdaspur: ਜ਼ਿਲਾ ਗੁਰਦਾਸਪੁਰ ਦੇ ਪਹਿਲੇ Coronavirus ਪੀੜਤ ਅਤੇ ਮ੍ਰਿਤਕ ਸੰਸਾਰ ਸਿੰਘ (60) ਵਾਸੀ ਭੈਣੀ ਪਸਵਾਲ ਦਾ ਵੀਰਵਾਰ ਦੇਰ ਰਾਤ ਪ੍ਰਸ਼ਾਸਨ ਵਲੋਂ ਕੁਝ ਕੁ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਸਸਕਾਰ ਕਰਵਾ ਦਿੱਤਾ ਗਿਆ। ਸੰਸਾਰ ਸਿੰਘ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਉਸ ਦਾ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ ਦਿਹਾਂਤ ਹੋ ਗਿਆ ਸੀ। ਮ੍ਰਿਤਕ ਦੀ ਦੇਹ ਨੂੰ ਐਂਬੂਲੈਂਸ ਰਹੀ ਉਸ ਦੇ ਜੱਦੀ ਪਿੰਡ ਲਿਆਂਦਾ ਗਿਆ।

ਇਹ ਵੀ ਪੜ੍ਹੋ: Faridkot News: PUB-G ਗੇਮ ਨੇ ਲਈ 18 ਸਾਲਾਂ ਨੌਜਵਾਨ ਦੀ ਜਾਨ

ਜਿੱਥੇ ਮ੍ਰਿਤਕ ਦੇ ਸਪੁੱਤਰ ਅਤੇ ਭਤੀਜੇ ਵੱਲੋਂ ਅਗਨੀ ਭੇਟ ਕੀਤੀ ਗਈ। ਇਸ ਦੇ ਨਾਲ ਹੀ ਸਸਕਾਰ ਮੌਕੇ ਪਰਿਵਾਰ ਦੇ 2 ਜੀਅ ਹੋਰ ਹਾਜ਼ਰ ਸਨ। ਇਸ ਮੌਕੇ ਡੀ. ਸੀ. ਗੁਰਦਾਸਪੁਰ ਮੁਹੰਮਦ ਇਸ਼ਫਾਕ, ਐੱਸ. ਐੱਸ. ਪੀ. ਗੁਰਦਾਸਪੁਰ ਸਵਰਨਜੀਤ ਸਿੰਘ, ਏ. ਡੀ. ਸੀ. ਗੁਰਦਾਸਪੁਰ ਤੇਜਿੰਦਰਪਾਲ ਸਿੰਘ, ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਕੁਮਾਰ ਅਤੇ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਡੀ. ਸੀ. ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਉਨ੍ਹਾਂ ਵਲੋਂ ਮ੍ਰਿਤਕ ਦਾ ਅੰਤਿਮ ਸੰਸਕਾਰ ਸਿਹਤ ਵਿਭਾਗ ਦੇ ਨਾਲ ਵਿਭਾਗ ਦੀਆਂ ਵਿਸ਼ੇਸ਼ ਹਦਾਇਤਾਂ ਅਨੁਸਾਰ ਕਰਵਾਇਆ ਗਿਆ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ