Faridkot News: PUB-G ਗੇਮ ਨੇ ਲਈ 18 ਸਾਲਾਂ ਨੌਜਵਾਨ ਦੀ ਜਾਨ

pubg-game-young-death-faridkot

Faridkot News: ਕੋਟਕਪੂਰਾ ਦੇ ਨੇੜਲੇ ਪਿੰਡ ਵਾਂਦਰ ਜਟਾਣਾ ਵਿਖੇ ਮੋਬਾਈਲ ‘ਤੇ ‘PUB-G’ ਗੇਮ ਖੇਡਦਿਆਂ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਮਨਿੰਦਰ ਸਿੰਘ (18) ਪੁੱਤਰ ਮਹਿੰਗਾ ਸਿੰਘ ਢਿੱਲੋਂ ਵਜੋਂ ਹੋਈ ਹੈ, ਜੋ ਕਿ ਵਾਲੀਬਾਲ ਦਾ ਖਿਡਾਰੀ ਸੀ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ’ਚ ਲੈਣ ਤੋਂ ਬਾਅਦ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: Corona in Punjab: Corona ਮਹਾਂਮਾਰੀ ਦੇ ਦੌਰਾਨ ਪੰਜਾਬ ਸਰਕਾਰ ਨੇ ਬਰਨਾਲਾ ਤੇ ਪੱਟੀ ਦੀਆਂ ਜੇਲ੍ਹਾਂ ਨੂੰ ਐਲਾਨਿਆ ਇਕਾਂਤਵਾਸ

ਮ੍ਰਿਤਕ ਦੇ ਪਿਤਾ ਮਹਿੰਗਾ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮਨਿੰਦਰ ਸਿੰਘ ਪੜ੍ਹਾਈ ‘ਚ ਬਹੁਤ ਹੁਸ਼ਿਆਰ ਸੀ। ਇਸ ਦੇ ਨਾਲ-ਨਾਲ ਉਹ ਵਾਲੀਬਾਲ ਦਾ ਚੰਗਾ ਖਿਡਾਰੀ ਵੀ ਸੀ। ਉਸ ਦਾ ਸੁਪਨਾ ਵਿਦੇਸ਼ ਜਾਣ ਦਾ ਸੀ ਪਰ ‘PUB-G’ ਗੇਮ ਖੇਡਣ ਦੇ ਕਾਰਨ ਉਸ ਦੇ ਦਿਮਾਗ ਨੂੰ ਪਤਾ ਨਹੀਂ ਕੀ ਹੋ ਗਿਆ। ‘ਪਬ-ਜੀ’ ਗੇਮ ਖੇਡਦੇ ਹੋਏ ਬੀਤੇ ਦਿਨ ਉਸ ਦੀ ਅਚਾਨਕ ਮੌਤ ਹੋ ਗਈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ