ਕੁੜੀ ਨੇ ਕੀਤਾ ਮਸਾਜ ਪਾਰਲਰ ਦਾ ਪਰਦਾ ਫਾਸ਼, ਮਸਾਜ ਦੀ ਆੜ ‘ਚ ਹੁੰਦਾ ਸੀ ਜਿਸਮ ਦਾ ਧੰਦਾ

Girl exposed a Massage Parlour exposed in Zirakpur

ਜ਼ੀਰਕਪੁਰ ਦੇ ਵੀ. ਆਈ. ਪੀ. ਰੋਡ ‘ਤੇ ਸਥਿਤ ਇੱਕ ਮਸਾਜ ਪਾਰਲਰ ‘ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਰਿਸੈਪਸ਼ਨ ‘ਤੇ ਕੰਮ ਕਰਨ ਵਾਲੀ ਕੁੜੀ ਨੂੰ ਉਸ ਦੇ ਨਾਲ ਕੰਮ ਕਰਨ ਵਾਲੀਆਂ ਕੁੜੀਆਂ ਨੇ ਕੁੱਟ ਛੱਡਿਆ। ਇਹ ਸਾਰਾ ਮਾਮਲਾ ਤਨਖਾਹ ਨੂੰ ਲੈ ਕੇ ਸੀ, ਜੋ ਮਾਲਕ ਨੂੰ ਵਾਰ-ਵਾਰ ਕਹਿਣ ‘ਤੇ ਵੀ ਨਹੀਂ ਮਿਲ ਰਹੀ ਸੀ।

ਹੰਗਾਮਾ ਕਰਦੇ ਹੋਏ ਕੁੜੀ ਨੇ ਦੋਸ਼ ਲਗਾਏ ਕਿ ਉਕਤ ਮਸਾਜ ਪਾਰਲਰ ‘ਚ ਜਿਸਮਫਰੋਸ਼ੀ ਦਾ ਧੰਦਾ ਚੱਲਦਾ ਹੈ। ਉਸ ਨੇ ਕਿਹਾ ਕਿ ਜਦੋਂ ਐਤਵਾਰ ਨੂੰ ਪੂਰੇ ਸੂਬੇ ‘ਚ ਸਖ਼ਤੀ ਨਾਲ ਤਾਲਾਬੰਦੀ ਲਾਗੂ ਕੀਤੀ ਜਾਂਦੀ ਹੈ ਤਾਂ ਇਸ ਦੇ ਬਾਵਜੂਦ ਵੀ ਉਕਤ ਮਸਾਜ ਪਾਰਲਰ ਖੁੱਲ੍ਹਾ ਰਹਿੰਦਾ ਹੈ। ਪਾਰਲਰ ‘ਚ ਸਾਰੀਆਂ ਕੁੜੀਆਂ ਹੀ ਕੰਮ ਕਰਦੀਆਂ ਹਨ, ਜਦੋਂ ਕਿ ਸਪਾ ‘ਚ ਮਾਲਿਸ਼ ਕਰਵਾਉਣ ਆਉਂਦੇ ਗਾਹਕ ਸਿਰਫ ਪੁਰਸ਼ ਹੀ ਹੁੰਦੇ ਹਨ। ਸਪਾ ਦੀ ਕਾਲਿੰਗ ‘ਚ ਉਨ੍ਹਾਂ ਨੂੰ ‘ਬਾਡੀ-ਟੂ-ਬਾਡੀ’ ਮਸਾਜ ਦੇ ਆਫ਼ਰ ਦੇ ਨਾਲ ‘ਫੁਲ ਸੈਟਿਸਫੈਕਸ਼ਨ ਮਸਾਜ’ ਪੈਕੇਜ ਸਮਝਾਉਣਾ ਪੈਂਦਾ ਹੈ।

ਇਹ ਵੀ ਪੜ੍ਹੋ : ਖਾਕੀ ਇੱਕ ਵਾਰ ਫਿਰ ਹੋਈ ਦਾਗਦਾਰ, ਚੋਰੀ ਕਰਦੇ ਦੀਆਂ ਫੋਟੋਆਂ ਹੋਈਆਂ CCTV ਵਿੱਚ ਕੈਦ

ਕੁੜੀ ਨੇ ਕਹਿ ਕੀ ਘਰ ਦੀ ਆਰਥਿੱਕ ਹਾਲਤ ਠੀਕ ਨਾਂ ਹੋਣ ਕਰਕੇ ਵੀ ਆਈ. ਪੀ. ਰੋਡ ‘ਤੇ ਸਥਿਤ ਇੱਕ ਮਸਾਜ ਪਾਰਲਰ ਵਿੱਚ ਰਿਸੈਪਸ਼ਨ ‘ਤੇ ਕੰਮ ਕਰਦੀ ਸੀ। ਪਰ ਕੰਮ ਕਰਨ ਦੇ ਬਾਦ ਮਾਲਕ ਉਸ ਨੁੰ ਉਸਦੀ ਬਣਦੀ ਮੇਹਨਤ ਨਹੀਂ ਦੇ ਰਿਹਾ ਸੀ। ਮੰਗਲਵਾਰ ਨੁੰ ਜਦੋਂ ਓਹੋ ਪਾਰਲਰ ਵਿੱਚ ਅਪਣਾ ਬਣਦੇ ਪੈਸੇ ਅਤੇ ਦਿੱਤੇ ਗਏ 900 ਰੁਪਇਆ ਲੈਣ ਗਈ ਤਾਂ ਸਪਾ ਵਿੱਚ ਮੌਜੂਦ ਹੋਰ ਕੁੜੀਆਂ ਨੇ ਉਸ ਨਾਲ ਕੁੱਟ -ਮਾਰ ਸ਼ੁਰੂ ਕਰ ਦਿੱਤੀ।

ਇਸ ਮਾਮਲੇ ਜਦੋਂ ਸਪਾ ਦੇ ਮਾਲਕ ਵਿਕਾਸ ਨੇ ਦੱਸਿਆ ਕੀ ਉਹੋ ਇਕਾਂਤਵਾਸ ਵਿੱਚ ਹੈ ਅਤੇ ਸਪਾ ਪਾਰਲਰ ਕਿਸੇ ਨੂੰ ਕਿਰਾਏ ਤੇ ਦਿੱਤਾ ਹੈ। ਉਸਨੇ ਕੁੜੀ ਵਲੋਂ ਲਾਏ ਸਾਰੇ ਇਲਜ਼ਾਮਾ ਨੁੰ ਬੇਬੁਨਿਆਦ ਦੱਸਿਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ