ਨੌਜਵਾਨ ਦੀ ਭੇਤਭਰੇ ਹਾਲਤਾਂ ‘ਚ ਮੌਤ, ਸੂਏ ਕੋਲ ਲਾਸ਼ ਮਿਲਣ ਨਾਲ ਫੈਲੀ ਸਨਸਨੀ

Death of a young boy in mysterious circumstances

ਨਾਭਾ ਬਲਾਕ ਦੇ ਪਿੰਡ ਲੁਬਾਣਾ ਕਰਮੂ ਵਿਖੇ ਸੂਏ ਦੇ ਬਿਲਕੁਲ ਨਜ਼ਦੀਕ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਗੁਰਵਿੰਦਰ ਸਿੰਘ ਉਮਰ 23 ਸਾਲਾਂ ਵਜੋਂ ਹੋਈ ਹੈ ਜੋ ਕਿ ਅਮਲੋਹ ਦਾ ਰਹਿਣ ਵਾਲਾ ਸੀ ਅਤੇ ਮ੍ਰਿਤਕ ਦਾ ਪਿਤਾ ਅਤੇ ਭਰਾ ਇੰਗਲੈਂਡ ਰਹਿੰਦੇ ਹਨ। ਘਰ ‘ਚ ਹੁਣ ਪਿੱਛੇ ਇਕੱਲੀ ਮਾਂ ਹੀ ਰਹਿ ਗਈ ਹੈ।

ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਤੇ ਥਾਣਾ ਸਦਰ ਦੇ ਐੱਸ.ਐੱਚ.ਓ. ਸੁਖਦੇਵ ਸਿੰਘ ਨੇ ਕਿਹਾ ਅੱਜ ਸਾਨੂੰ ਸਵੇਰੇ ਪਿੰਡ ਦੇ ਲੋਕਾਂ ਵਲੋਂ ਇਤਲਾਹ ਦਿੱਤੀ ਗਈ ਸੀ ਕਿ ਇੱਥੇ ਸੂਏ ਕੋਲ ਨੌਜਵਾਨ ਦੀ ਲਾਸ਼ ਪਈ ਹੈ ਅਤੇ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਨਾਭਾ ਦੇ ਸਿਵਲ ਹਸਪਤਾਲ ਡੈੱਡ ਹਾਊਸ ਦੇ ਵਿੱਚ ਰਖਵਾਕੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨੌਜਵਾਨ ਦੀ ਮੌਤ ਕਿਵੇਂ ਹੋਈ ਹੈ, ਇਹ ਤਾਂ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ। ਅਸੀਂ ਜਾਂਚ ਕਰ ਰਹੇ ਹਾਂ, ਫ਼ਿਲਹਾਲ ਅਸੀਂ ਧਾਰਾ 174 ਦੀ ਕਾਰਵਾਈ ਕਰ ਰਹੇ ਹਾਂ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ