ਜਲੰਧਰ ਵਿੱਚ ਰੌਸ਼ ਮਾਰਚ ਕਰ ਰਹੇ ਸਿਮਰਜੀਤ ਸਿੰਘ ਬੈਂਸ ਤੇ ਪੰਜਾਬ ਪੁਲਿਸ ਦਾ ਸ਼ਿਕੰਜਾ

Simarjit Bains was taken into Custody during his protest

ਜਲੰਧਰ ਪੋਸਟ ਮੈਟ੍ਰਿਕ ਸਕਾਲਰਸ਼ਿਪ ‘ਚ ਹੋਏ ਘਪਲੇ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਇਸੇ ਘਪਲੇ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਵੱਲੋਂ ਜਲੰਧਰ ਦੇ ਲੰਮਾ ਪਿੰਡ ਚੌਕ ‘ਚ ਰੋਸ਼ ਮਾਰਚ ਸ਼ੁਰੂ ਕੀਤਾ ਗਿਆ, ਪਰ ਇਸ ਰੋਸ਼ ਮਾਰਚ ਦੌਰਾਨ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨੂੰ ਰਸਤੇ ‘ਚ ਹੀ ਰੋਕ ਦਿੱਤਾ ਗਿਆ। ਇਸ ਦੌਰਾਨ ਬੈਂਸ ਸਮੇਤ ਉਨ੍ਹਾਂ ਦੇ ਸਮਰਥਕਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਉਨ੍ਹਾਂ ‘ਤੇ ਬਿਨਾਂ ਇਜਾਜ਼ਤ ਦੇ ਰੋਸ਼ ਮਾਰਚ ਕੱਢਣ ਦੇ ਇਲਜ਼ਾਮ ਲਗਾਏ ਗਏ ਹਨ।

ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਲੋਂ ਰੋਸ਼-ਮਾਰਚ ਵਾਸਤੇ ਰੋਡ ਮੈਪ ਤਿਆਰ ਕੀਤਾ ਗਿਆ ਹੈ। ਉਹੋ ਉਸ ਮੈਪ ਦੇ ਹਿਸਾਬ ਨਾਲ ਮਾਰਚ ਕਰਨ ਲੱਗੇ ਤਾਂ ਪੁਲਿਸ ਵਲੋਂ ਉਨਾਂ ਨੂੰ ਰੋਕ ਕੇ ਗ੍ਰਿਫਤਾਰ ਕਰਕੇ ਥਾਣਾ ਨੰਬਰ 8 ਲਿਜਾਇਆ ਗਿਆ।

Simarjit Bains was taken into Custody during his protest

ਜ਼ਿਕਰਯੋਗ ਹੈ ਕਿ ਲੋਕ ਇਨਸਾਫ਼ ਪਾਰਟੀ ਵੱਲੋਂ ਦਲਿਤ ਵਿਦਿਆਰਥੀ ਬਚਾਓ ਯਾਤਰਾ ਦੀ ਸ਼ੁਰੂਆਤ ਬੀਤੇ ਦਿਨ ਸ੍ਰੀ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਸ਼ੁਰੂ ਕੀਤੀ ਗਈ ਸੀ। ਇਹ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਵਿਧਾਇਕ ਨੇ ਕਿਹਾ ਸੀ ਕਿ ਸਾਧੂ ਸਿੰਘ ਧਰਮਸੋਤ ਦੀ ਬਰਖ਼ਾਸਤੀ ਅਤੇ ਇਸ ਘਪਲੇ ਦੀ CBI ਤੋਂ ਜਾਂਚ ਦੀ ਮੰਗ ਕਰਵਾਉਣ ਲਈ ਇਹ ਯਾਤਰਾ ਪਾਰਟੀ ਵੱਲੋਂ ਕੱਢੀ ਜਾ ਰਹੀ ਹੈ, ਜਿਸ ਦਾ ਨਾਅਰਾ ‘ਤਿੰਨ ਟੈਰ, ਦੋ ਪੈਰ, ਸਾਧੂ ਤੇਰੀ ਨਹੀਂ ਖ਼ੈਰ ਹੈ’।

ਇਹ ਵੀ ਪੜ੍ਹੋ : SGPC LATEST NEWS: ਲਾਪਤਾ ਪਾਵਨ ਸਰੂਪਾਂ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਅਧਿਕਾਰੀਆਂ ਦੀਆਂ ਵਧੀਆਂ ਮੁਸ਼ਕਿਲਾਂ

ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕੀ ਇਹ ਰੋਸ਼ ਮਾਰਚ ਪਹਿਲੇ ਹਿੱਸੇ ਵਿੱਚ ਦੋਆਬੇ ਦੇ ਚਾਰ ਹਲਕਿਆਂ ਚ ਜਲੰਧਰ ,ਨਾਵਸਹਿਰ , ਫਗਵਾੜਾ ਅਤੇ ਪਾਲੱਥ ਹਲਕੇ ਵਿੱਚ ਕੱਢੀ ਜਾ ਰਹੀ ਹੈ। ਜਿਸ ਵਿੱਚ ਆਟੋ ਰਿਕਸ਼ੇ ਰਾਹੀਂ ਲੋਕਂ ਦੇ ਸਨਮੁੱਖ ਹੋਇਆ ਜਾਵੇਗਾ। ਇਸ ਯਾਤਰਾ ਦੌਰਾਨ ਲੋਕਾਂ ਨੂੰ ਕਾਂਗਰਸ ਬਾਈਕਾਟ ਕਰਨ ਦਾ ਸੁਨੇਹਾ ਦਿੱਤਾ ਜਾਉਗਾ। ਉਨ੍ਹਾਂ ਨੇ ਕਿਹਾ ਜਿਸ ਹਲਕੇ ਚ ਐਸ-ਸੀ ਕੈਟੇਗਰੀ ਜ਼ਿਆਦਾ ਹੈ। ਉੱਥੇ ਇਹ ਮਾਰਚ ਜ਼ਿਆਦਾ ਦੇਰ ਰਹੇਗੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ