Corona in Chandigarh: Corona ਕਾਰਨ 6 ਮਹੀਨਿਆਂ ਦੀ ਬੱਚੀ ਨੇ PGI ਵਿੱਚ ਤੋੜਿਆ ਦਮ

corona-positve-6-months-baby-girl-died

Corona in Chandigarh: ਚੰਡੀਗੜ੍ਹ ਦੇ ਪੀ. ਜੀ. ਆਈ. ‘ਚ ਐਡਵਾਂਸ ਪੀਡੀਆਟ੍ਰਿਕ ਸੈਂਟਰ ‘ਚ ਬੁੱਧਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਈ ਗਈ 6 ਮਹੀਨਿਆਂ ਦੀ ਬੱਚੀ ਨੇ ਵੀਰਵਾਰ ਨੂੰ ਦਮ ਤੋੜ ਦਿੱਤਾ। ਬੱਚੀ ਏ. ਪੀ. ਸੀ. ਦੇ ਜਨਰਲ ਵਾਰਡ ‘ਚ 9 ਅਪ੍ਰੈਲ ਨੂੰ ਭਰਤੀ ਹੋਈ ਸੀ। ਫਗਵਾੜਾ ਵਾਸੀ ਬੱਚੀ ਨੂੰ ਜੈਨੇਟਿਕ ਹਾਰਟ ਦੀ ਦਿੱਕਤ ਸੀ, ਜਿਸ ਕਾਰਨ ਉਸ ਦੀ ਓਪਨ ਹਾਰਟ ਸਰਜਰੀ ਹੋਣੀ ਸੀ। ਉਸ ਨੂੰ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਤੋਂ ਪੀ. ਜੀ. ਆਈ. ਰੈਫਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: Corona in Chandigarh: PGI ਵਿੱਚ 6 ਮਹੀਨੇ ਦੀ ਬੱਚੀ ਹੋਈ Corona Positive

ਹਾਰਟ ਦੇ ਵਾਲਵ ਸਹੀ ਤਰੀਕੇ ਨਾਲ ਨਹੀਂ ਬਣੇ, ਜਿਸ ਕਾਰਨ ਆਕਸੀਜਨ ਲਈ ਉਸ ਨੂੰ ਵੈਂਟੀਲੇਟਰ ਦਾ ਸਪੋਰਟ ਦਿੱਤਾ ਜਾ ਰਿਹਾ ਸੀ। 2 ਦਿਨਾਂ ਤੋਂ ਉਸ ਦੀ ਹਾਲਤ ਖਰਾਬ ਸੀ, ਜਿਸ ਤੋਂ ਬਾਅਦ ਉਸ ਦਾ ਕੋਰੋਨਾ ਦਾ ਟੈਸਟ ਕੀਤਾ ਗਿਆ ਤਾਂ ਉਹ ਪਾਜ਼ੇਟਿਵ ਪਾਈ ਗਈ ਸੀ। ਪੀ. ਜੀ. ਆਈ. ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਚੀ ਦੇ ਪਰਿਵਾਰ ਦੀ ਵੀ ਸਕਰੀਨਿੰਗ ਕੀਤੀ ਗਈ ਸੀ। ਉਹ ਪਤਾ ਲਾ ਰਹੇ ਹਨ ਕਿ ਬੱਚੀ ਨੂੰ ਇੰਫੈਕਸ਼ਨ ਕਿਵੇਂ ਹੋਇਆ। ਬੱਚੀ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਸੀ ਅਤੇ ਨਾ ਹੀ ਉਹ ਕਿਸੇ ਦੇ ਸੰਪਰਕ ‘ਚ ਆਈ ਸੀ। ਹੋ ਸਕਦਾ ਹੈ ਕਿ ਬੱਚੀ ਨੂੰ ਦਾਖਲ ਕਰਦੇ ਸਮੇਂ ਉਸ ਨੂੰ ਕੋਰੋਨਾ ਹੋਇਆ ਹੋਵੇ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ