Lockdown in Bangladesh: ਬੰਗਲਾਦੇਸ਼ ਵਿੱਚ Corona ਦਾ ਕਹਿਰ ਵਧਣ ਕਰਕੇ Lockdown ਦੀ ਮਿਤੀ ਕੀਤੀ ਅੱਗੇ

lockdown-extend-in-bangladesh-due-to-corona

Lockdown in Bangladesh: ਦੁਨੀਆ ਦੇ ਬਾਕੀ ਦੇਸ਼ਾਂ ਵਾਂਗ COVID-19 ਦੇ ਪ੍ਰਸਾਰ ਨੂੰ ਰੋਕਣ ਲਈ ਬੰਗਲਾਦੇਸ਼ ਨੇ ਵੀ Lockdown ਲਗਾਇਆ ਹੋਇਆ ਹੈ।ਇਸ ਦੌਰਾਨ ਸਥਾਨਕ ਮੀਡੀਆ ਵੱਲੋਂ ਜਾਣਕਾਰੀ ਮਿਲੀ ਹੈ ਕਿ ਦੇਸ਼ ਵਿਚ COVID-19 ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਰਕਾਰ ਨੇ ਦੇਸ਼ਪੱਧਰੀ Lockdown 5 ਮਈ ਤੱਕ ਵਧਾ ਦਿੱਤਾ ਹੈ। ਕਰੀਬ 16 ਕਰੋੜ ਦੀ ਆਬਾਦੀ ਵਾਲੇ ਦੇਸ਼ ਵਿਚ Coronavirus ਨਾਲ ਇਨਫੈਕਟਿਡ ਲੋਕਾਂ ਦੀ ਕੁੱਲ ਗਿਣਤੀ ਵੱਧ ਕੇ 3,772 ਹੋ ਗਈ ਹੈ।

ਇਹ ਵੀ ਪੜ੍ਹੋ: Corona in China: ਚੀਨ ਵਿੱਚ Corona ਦੀ ਵਾਪਸੀ, ਵੁਹਾਨ ਤੋਂ ਬਾਅਦ ਹਾਰਬਿਨ ਸ਼ਹਿਰ ਪੂਰੀ ਤਰਾਂ ਸੀਲ

ਜਦਕਿ ਹੁਣ ਤੱਕ 120 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਹਨਾਂ ਵਿਚੋਂ 92 ਲੋਕਾਂ ਨੂੰ ਇਲਾਜ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਬੰਗਲਾਦੇਸ਼ ਪ੍ਰਸ਼ਾਸਨ ਨੇ ਲੋਕ ਪ੍ਰਸ਼ਾਸਨ ਮੰਤਰਾਲੇ ਦੇ ਰਾਜ ਮੰਤਰੀ ਫਰਹਾਦ ਹੁਸੈਨ ਦੇ ਹਵਾਲੇ ਨਾਲ ਕਿਹਾ ਹੈ ਕਿ ਛੁੱਟੀਆਂ ਨੂੰ 26 ਅਪ੍ਰੈਲ ਤੋਂ 5 ਮਈ ਤੱਕ ਵਧਾਇਆ ਜਾਵੇਗਾ। ਸਰਕਾਰ ਵੀਰਵਾਰ ਨੂੰ ਇਸ ਸੰਬੰਧ ਵਿਚ ਇਕ ਗਜਟ ਜਾਰੀ ਕਰੇਗੀ। ਭਾਵੇਂਕਿ ਮੰਤਰੀ ਨੇ ਕਿਹਾ ਕਿ 6 ਮਈ ਨੂੰ ਦੇਸ਼ ਦੇ ਘੱਟ ਗਿਣਤੀ ਬੌਧ ਭਾਈਚਾਰੇ ਦੇ ਧਾਰਮਿਕ ਸਮਾਰੋਹ ਜਾਂ ਬੌਧ ਪੁੰਨਿਆ ਦੀ ਛੁੱਟੀ ਦੇ ਕਾਰਨ ਇਕ ਸਰਕਾਰੀ ਛੁੱਟੀ ਵੀ ਹੈ। Corona ਮਹਾਮਾਰੀ ਦੇ ਵਿਚ ਸਮਾਜਿਕ ਦੂਰੀ ਨੂੰ ਯਕੀਨੀ ਕਰਨ ਲਈ ਸਰਕਾਰ ਨੇ 26 ਮਾਰਚ ਨੂੰ 10 ਦਿਨਾਂ ਦੀ ਸਧਾਰਨ ਛੁੱਟੀ ਐਲਾਨੀ ਸੀ। ਬਾਅਦ ਵਿਚ ਇਸ ਨੂੰ ਹੌਲੀ-ਹੌਲੀ 25 ਅਪ੍ਰੈਲ ਤੱਕ ਵਧਾ ਦਿੱਤਾ ਗਿਆ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ