Corona in China: ਚੀਨ ਵਿੱਚ Corona ਦੀ ਵਾਪਸੀ, ਵੁਹਾਨ ਤੋਂ ਬਾਅਦ ਹਾਰਬਿਨ ਸ਼ਹਿਰ ਪੂਰੀ ਤਰਾਂ ਸੀਲ

corona-returns-to-china-harbin-city-completely-sealed-after-wuhan

Corona in China: ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਿਆ COVID-19 ਦੁਨੀਆ ਭਰ ਵਿਚ ਤਬਾਹੀ ਮਚਾ ਰਿਹਾ ਹੈ।ਇਸ ਮਹਾਮਾਰੀ ਨਾਲ ਵਿਸ਼ਵ ਵਿਚ ਪੌਣੇ 2 ਲੱਖ ਤੋਂ ਵਧੇਰੇ ਲੋਕ ਮਾਰੇ ਜਾ ਚੁੱਕੇ ਹਨ।ਲੰਬੇ ਲਾਕਡਾਊਨ ਦੇ ਬਾਅਦ ਚੀਨ ਵਿਚ ਹਾਲਾਤ ਬਿਹਤਰ ਹੋ ਰਹੇ ਹਨ। COVID-19 ਦੇ ਜਨਕ ਵੁਹਾਨ ਸ਼ਹਿਰ ਵਿਚ ਲੋਕਾਂ ਦੀ ਜ਼ਿੰਦਗੀ ਪਟੜੀ ‘ਤੇ ਪਰਤ ਰਹੀ ਹੈ ਪਰ ਉੱਤਰ ਪੂਰਬੀ ਸ਼ਹਿਰ ਹਾਰਬਿਨ Corona ਦਾ ਨਵਾਂ ਕੇਂਦਰ ਬਣਦਾ ਨਜ਼ਰ ਆ ਰਿਹਾ ਹੈ, ਜਿਸ ਦੇ ਬਾਅਦ ਚੀਨੀ ਸਰਕਾਰ ਨੇ ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਹੈ।

corona-returns-to-china-harbin-city-completely-sealed-after-wuhan

ਚੀਨ ਦਾ ਹਾਰਬਿਨ ਸ਼ਹਿਰ ਰੂਸੀ ਸੀਮਾ ਨਾਲ ਲੱਗਦਾ ਹੈ। ਇਸ ਕਾਰਨ ਅਧਿਕਾਰੀਆਂ ਨੇ ਸਾਵਧਾਨੀ ਦੇ ਤੌਰ ‘ਤੇ ਪੂਰੇ ਖੇਤਰ ਵਿਚ ਕਿਸੇ ਵੀ ਤਰ੍ਹਾਂ ਦੀਆਂ ਗਤੀਵਿਧੀਆਂ ‘ਤੇ ਪੂਰੀ ਪਾਬੰਦੀ ਲਗਾ ਦਿੱਤੀ ਹੈ। ਗੌਰਤਲਬ ਹੈ ਕਿ Coronavirus ਦੀ ਸ਼ੁਰੂਆਤ ਚੀਨ ਦੇ ਵੁਹਾਨ ਸ਼ਹਿਰ ਤੋਂ ਹੀ ਹੋਈ ਸੀ। ਲੱਗਭਗ 11 ਹਫਤੇ ਦੇ ਲਾਕਡਾਊਨ ਦੇ ਬਾਅਦ ਵੁਹਾਨ ਨੂੰ ਇਨਫੈਕਸ਼ਨ ਮੁਕਤ ਦੱਸ ਕੇ ਚੀਨ ਨੇ ਇੱਥੇ ਜਨ ਜੀਵਨ ਸਧਾਰਨ ਕਰ ਦਿੱਤਾ ਸੀ। ਇਸ ਦੇ ਬਾਅਦ ਚੀਨ ਨੇ ਦਾਅਵਾ ਕੀਤਾ ਸੀ ਕਿ ਉਸ ਨੇ Coronavirus ‘ਤੇ ਕੰਟਰੋਲ ਕਰ ਲਿਆ ਹੈ ਅਤੇ ਦੂਜੇ ਦੇਸ਼ਾਂ ਦੇ ਮੁਕਾਬਲੇ ਉੱਥੇ ਮ੍ਰਿਤਕਾਂ ਦੀ ਗਿਣਤੀ ਕਾਫੀ ਘੱਟ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ