Chandigarh Fire News: ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਵਿੱਚ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ

chandigarh-furniture-market-in-fire

Chandigarh Fire News: ਚੰਡੀਗੜ੍ਹ ‘ਚ ਫਰਨੀਚਰ ਮਾਰਕਿਟ ‘ਚ ਸੋਮਵਾਰ ਦੇਰ ਰਾਤ ਭਿਆਨਕ ਅੱਗ ਲੱਗਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਸੈਕਟਰ-53 ਸਥਿਤ ਫਰਨੀਚਰ ਮਾਰਕਿਟ ‘ਚ ਦੇਰ ਰਾਤ ਅਚਾਨਕ ਅੱਗ ਲੱਗਣ ਨਾਲ 13 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਜਿਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਤੇ ਪੁਲਸ ਨੂੰ ਦਿੱਤੀ ਗਈ।

ਇਹ ਵੀ ਪੜ੍ਹੋ: Corona in Mohali: ਮੋਹਾਲੀ ਵਿੱਚ Corona ਨੇ ਢਾਹਿਆ ਕਹਿਰ, 2 ਹੋਰ ਨਵੇਂ ਪੋਜ਼ੀਟਿਵ ਕੇਸ ਆਏ ਸਾਹਮਣੇ

ਮੌਕੇ ‘ਤੇ ਚੰਡੀਗੜ੍ਹ ਤੇ ਮੋਹਾਲੀ ਤੋਂ ਪਹੁੰਚੀਆਂ 20 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨਾਲ ਕਰਮਚਾਰੀਆਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਅੱਗ ਲੱਗਣ ਨਾਲ ਦੁਕਾਨਾਂ ਦਾ ਪੂਰਾ ਸਮਾਨ ਪੂਰੀ ਤਰ੍ਹਾਂ ਜਲ ਗਿਆ। ਦੱਸਿਆ ਜਾ ਰਿਹਾ ਹੈ ਕਿ ਫਰਨੀਚਰ ਮਾਰਕਿਟ ‘ਚ ਦੁਕਾਨ ਦੇ ਪਿੱਛੇ ਖਾਣਾ ਬਣਾ ਰਹੀ ਲੇਬਰ ਦੇ ਕਮਰੇ ‘ਚ ਛੋਟਾ ਸਿਲੰਡਰ ਬਲਾਸਟ ਹੋ ਗਿਆ। ਉੱਥੇ ਹੀ ਪੁਲਸ ਜਾਂਚ ‘ਚ ਜੁਟੀ ਹੈ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ