Corona in Australia: ਆਸਟ੍ਰੇਲੀਆ ਵਿੱਚ Corona ਦਾ ਕਹਿਰ ਜਾਰੀ, Corona ਦੇ 44 ਨਵੇਂ ਮਾਮਲੇ ਆਏ ਸਾਹਮਣੇ

corona-outbreaking-in-australia

Corona in Australia: ਆਸਟ੍ਰੇਲੀਆ ਵਿਚ COVID-19 ਦੇ 44 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਕੁੱਲ ਇਨਫੈਕਟਿਡਾਂ ਦੀ ਗਿਣਤੀ ਵੱਧ ਕੇ 6,366 ਹੋ ਗਈ ਹੈ। ਜਦਕਿ ਇਸ ਬੀਮਾਰੀ ਨਾਲ ਹੁਣ ਤੱਕ 61 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਅਧਿਕਾਰੀਆਂ ਨੇ ਇਸ ਨਾਲ ਜੁੜੀ ਕਿਸੇ ਵੀ ਨਵੀਂ ਮੌਤ ਦੀ ਪੁਸ਼ਟੀ ਨਹੀਂ ਕੀਤੀ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਮੰਗਲਵਾਰ ਨੂੰ ਕਿਹਾ ਕਿ ਪ੍ਰਕੋਪ ਦੇ ਪ੍ਰਸਾਰ ਨੂੰ ਘੱਟ ਕਰਨ ਲਈ ਲਾਗੂ ਕੀਤੇ ਗਈ ਸਮਾਜਿਕ ਦੂਰੀ ਦੇ ਉਪਾਆਂ ਨੂੰ ਖਤਮ ਕਰਨਾ ਸ਼ੁਰੂ ਕਰਨਾ ਬਹੁਤ ਜਲਦਬਾਜ਼ੀ ਹੋਵੇਗੀ।

ਇਹ ਵੀ ਪੜ੍ਹੋ: Corona in America: ਅਮਰੀਕਾ ਵਿੱਚ Corona ਦਾ ਕਹਿਰ ਲਗਾਤਾਰ ਜਾਰੀ, 24 ਘੰਟਿਆਂ ਵਿੱਚ 1509 ਮੌਤਾਂ

ਮੌਰੀਸਨ ਨੇ ਕਿਹਾ,”ਜੇਕਰ ਤੁਸੀਂ ਚੀਜ਼ਾਂ ਤੋਂ ਆਪਣਾ ਧਿਆਨ ਹਟਾਓਗੇ ਤਾਂ ਉਹ ਤੁਹਾਡੇ ਹੱਥੋਂ ਨਿਕਲ ਜਾਣਗੀਆਂ ਅਤੇ ਫਿਰ ਉਹ ਆਪਣਾ ਨਿਯਮ ਖੁਦ ਲਿਖਣਗੀਆਂ। ਇਸ ਲਈ ਸਾਨੂੰ ਇਹ ਸਮਝਣਾ ਹੋਵੇਗਾ ਕਿ ਸਾਡੀਆਂ ਤਰਜੀਹਾਂ ਕੀ ਹਨ। ਸਾਨੂੰ ਪਾਬੰਦੀਆਂ ਵਿਚ ਢਿੱਲ ਦੇਣ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ‘ਤੇ ਕਾਬੂ ਪਾਉਣਾ ਹੈ।” ਉਹਨਾਂ ਨੇ ਕਿਹਾ ਕਿ ਸਰਕਾਰ ਸੋਸ਼ਲ ਡਿਸਟੈਂਸਿੰਗ ਵਿਚ ਢਿੱਲ ਦੇਣ ਤੋਂ ਪਹਿਲਾਂ ਵੀਰਵਾਰ ਨੂੰ ਇਸ ਮੁੱਦੇ ‘ਤੇ ਬੈਠਕ ਕਰੇਗੀ।

ਆਸਟ੍ਰੇਲੀਆ ਸਰਕਾਰ ਨੇ Corona ਦੇ ਪ੍ਰਸਾਰ ਨੂੰ ਰੋਕਣ ਲਈ ਸੋਸ਼ਲ ਡਿਸਟੈਂਸਿੰਗ ਦੇ ਮੁਸ਼ਕਲ ਨਿਯਮ ਲਾਗੂ ਕਰ ਦਿੱਤੇ ਹਨ। 2 ਲੋਕਾਂ ਤੋਂ ਜ਼ਿਆਦਾ ਇਕੱਠਾ ਹੋਣ ‘ਤੇ ਪਾਬੰਦੀ ਲਗਾਉਣ ਦੇ ਇਲਾਵਾ ਰਾਜਾਂ ਦੀਆਂ ਸੀਮਾਵਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਬਾਰ, ਕੈਫੇ ਅਤੇ ਰੈਸਟੋਰੈਂਟ ਜਿਹੀਆਂ ਜਨਤਕ ਥਾਵਾਂ ‘ਤੇ ਜਾਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ