Corona in Mohali: ਮੋਹਾਲੀ ਵਿੱਚ ਹੋਰ 11 ਲੋਕਾਂ ਦੀ ਰਿਪੋਰਟ ਆਈ CoronaPositive, ਕੁੱਲ ਮਰੀਜ਼ਾਂ ਦੀ ਗਿਣਤੀ ਹੋਈ 84

11-corona-positive-cases-in-mohali

Corona in Mohali: ਮੋਹਾਲੀ ਤੋਂ ਇਸ ਸਮੇਂ ਵੱਡੀ ਖਬਰ ਆ ਰਹੀ ਹੈ। ਸ਼ਹਿਰ ‘ਚ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ 10 ਸ਼ਰਧਾਲੂਆਂ ਦੀ ਵੀਰਵਾਰ ਨੂੰ Corona ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਜਦੋਂ ਕਿ ਪੀ. ਜੀ. ਆਈ. ਦੇ ਇਕ ਕਰਮਚਾਰੀ ‘ਚ ਵੀ Coronavirus ਦੀ ਪੁਸ਼ਟੀ ਕੀਤੀ ਗਈ ਹੈ, ਜੋ ਕਿ ਮੁੱਲਾਂਪੁਰ ਨਾਲ ਸਬੰਧਿਤ ਹੈ, ਜਿਸ ਤੋਂ ਬਾਅਦ ਪੂਰੇ ਜ਼ਿਲ੍ਹੇ ‘ਚ ਹੜਕੰਪ ਮਚਿਆ ਹੋਇਆ ਹੈ।

11-corona-positive-cases-in-mohali

ਇਨ੍ਹਾਂ ਨਵੇਂ ਕੇਸਾਂ ਤੋਂ ਬਾਅਦ ਮੋਹਾਲੀ ‘ਚ ਕੁੱਲ Coronavirus ਪੀੜਤਾਂ ਦੀ ਗਿਣਤੀ 84 ਤੱਕ ਪੁੱਜ ਗਈ ਹੈ, ਜਦੋਂ ਕਿ 30 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਵਾਪਸ ਪਰਤ ਚੁੱਕੇ ਹਨ। ਇਸ ਦੇ ਨਾਲ ਹੀ Coronavirus ਦੇ ਸ਼ਹਿਰ ‘ਚ ਇਸ ਸਮੇਂ 52 ਐਕਟਿਵ ਕੇਸ ਹਨ ਅਤੇ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਨੂੰ ਪੰਜਾਬ ਪਰਤੇ ਸ਼ਰਧਾਲੂਆਂ ਦੇ ਜੱਥੇ ‘ਚ ਸ਼ਾਮਲ 34 ਵਿਅਕਤੀਆਂ ਨੂੰ ਸੈਕਟਰ-70 ਸਥਿਤ ਮੈਰੀਟੋਰੀਅਸ ਪਬਲਿਕ ਸਕੂਲ ‘ਚ ਕੁਆਰੰਟਾਈਨ ਕੀਤਾ ਗਿਆ ਸੀ ਅਤੇ ਇਨ੍ਹਾਂ ‘ਚੋਂ 6 ਲੋਕਾਂ ਦੇ ਸੈਂਪਲ ਪਾਜ਼ੇਟਿਵ ਪਾਏ ਗਏ ਸਨ, ਜਿਨ੍ਹਾਂ ਨੂੰ ਗਿਆਨ ਸਾਗਰ ਹਸਪਤਾਲ ਬਨੂੰੜ ਭੇਜ ਦਿੱਤਾ ਗਿਆ ਸੀ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।