Corona in Gurdaspur: ਪੰਜਾਬ ਵਿੱਚ ਨਹੀਂ ਰੁਕ ਰਿਹਾ Corona ਦਾ ਕਹਿਰ, 3 ਲੋਕਾਂ ਦੀ ਰਿਪੋਰਟ ਆਈ

corona-positive-3-corona-positive-in-gurdaspur

Corona in Gurdaspur: ਗੁਰਦਾਸਪੁਰ ‘ਚ Coronavirus ਦਾ ਕਹਿਰ ਜਾਰੀ ਹੈ। ਬੀਤੇ ਦਿਨੀਂ ਸ੍ਰੀ ਹਜੂਰ ਸਾਹਿਬ ਤੋਂ ਵਾਪਸ ਗੁਰਦਾਸਪੁਰ ਪਰਤੇ 108 ਸ਼ਰਧਾਲੂਆਂ ‘ਚੋਂ 3 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਦੇ ਨਾਲ ਹੀ ਹੁਣ ਤੱਕ ਗਰੀਨ ਜ਼ੋਨ ‘ਚ ਚੱਲ ਰਿਹਾ ਗੁਰਦਾਸਪੁਰ ਜ਼ਿਲਾ ਇਸ ‘ਚੋਂ ਬਾਹਰ ਹੋ ਗਿਆ ਹੈ। ਸਿਵਲ ਸਰਜਨ ਡਾ. ਕਿਸ਼ਨ ਕੁਮਾਰ ਮੁਤਾਬਕ ਇਹ ਤਿੰਨੇ ਵਿਅਕਤੀ ਹਰਭਜਨ ਸਿੰਘ (78), ਜਸਪਿੰਦਰ ਸਿੰਘ (12) ਅਤੇ ਦਲਜੀਤ ਕੌਰ (59) ਕਾਹਨੂੰਵਾਲ ਪੁਲਸ ਥਾਣੇ ਅਧੀਨ ਪੈਂਦੇ ਪਿੰਡ ਭਾਟੀਆ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦੇ ਆਈਸੋਲੇਟ ਵਾਰਡ ‘ਚ ਭਰਤੀ ਕੀਤਾ ਗਿਆ ਹੈ। ਸਿਵਲ ਸਰਜਨ ਨੇ ਦੱਸਿਆ ਕਿ Coronavirus ਦੀ ਰੋਕਥਾਮ ਲਈ ਜ਼ਿਲੇ ‘ਚ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।