Irrfan Khan News: ਆਪਣੇ ਮਰਨ ਤੋਂ 17 ਦਿਨ ਪਹਿਲਾ ਇਰਫਾਨ ਖਾਨ ਨੇ ਲਿਖੀ ਸੀ ਇਹ ਅੰਤਿਮ ਪੋਸਟ

last-tweet-of-irrfan-khan-before-death

Irrfan Khan News: ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਇਰਫਾਨ ਖਾਨ ਦਾ ਬੀਤੇ ਦਿਨੀਂ ਮੁੰਬਈ ਵਿਚ ਦਿਹਾਂਤ ਹੋ ਗਿਆ ਹੈ। ਉਨ੍ਹਾ ਨੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿਚ ਆਖਰੀ ਸਾਹ ਲਿਆ। ਉਨ੍ਹਾਂ ਦੇ ਦਿਹਾਂਤ ਨਾਲ ਪੂਰਾ ਬਾਲੀਵੁੱਡ ਹੀ ਨਹੀਂ ਸਗੋਂ ਪਾਲੀਵੁੱਡ ਅਤੇ ਟੀ.ਵੀ. ਇੰਡਸਟਰੀ ਦੇ ਸਿਤਾਰੇ ਸੋਗ ਵਿਚ ਡੁੱਬੇ ਹੋਏ ਹਨ। ਇਰਫਾਨ ਖਾਨ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਲੜ ਰਹੇ ਸਨ।

last-tweet-of-irrfan-khan-before-death

ਦੱਸ ਦੇਈਏ ਕਿ ਇਰਫਾਨ ਖਾਨ ਦੀਆਂ ਅੰਤੜੀਆਂ (ਆਂਦਰਾਂ) ਵਿਚ ਕਾਫੀ ਦਰਦ ਅਤੇ ਸੋਜ ਸੀ, ਜਿਸ ਕਰਕੇ ਉਨ੍ਹਾਂ ਨੂੰ ਸਾਹ ਲੈਣ ਵਿਚ ਵੀ ਕਾਫੀ ਮੁਸ਼ਕਿਲ ਹੋ ਰਹੀ ਸੀ। ਇਸੇ ਵਜ੍ਹਾ ਕਰਕੇ ਉਨ੍ਹਾਂ ਨੂੰ ਆਈ.ਸੀ.ਯੂ. ਵਿਚ ਦਾਖਲ ਕਰਾਉਣਾ ਪਿਆ ਸੀ। ਦੱਸ ਦੇਈਏ ਕਿ ਇਰਫਾਨ ਖਾਨ ਨੇ ਆਪਣੇ ਟਵਿੱਟਰ ‘ਤੇ ਆਖਰੀ ਪੋਸਟ 12 ਅਪ੍ਰੈਲ ਨੂੰ ਕੀਤੀ ਸੀ। ਇਸ ਪੋਸਟ ਵਿਚ ਇਰਫਾਨ ਖਾਨ ਨੇ ‘ਅੰਗਰੇਜ਼ੀ ਮੀਡੀਅਮ’ ਫਿਲਮ ਦੇ ਡਿਜ਼ੀਟਲ ਪਲੇਟਫਾਰਮ ‘ਤੇ ਰਿਲੀਜ਼ ਹੋਣ ਦੀ ਖੁਸ਼ੀ ਜਾਹਿਰ ਕੀਤੀ।

last-tweet-of-irrfan-khan-before-death

ਇਸ ਦੇ ਨਾਲ ਹੀ ਆਪਣੀ ਹੱਸਦਿਆਂ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਇਰਫਾਨ ਖਾਨ ਨੇ ਲਿਖਿਆ ਸੀ, ”ਮਿਸਟਰ ਚੰਪਕ ਦੇ ਅੰਦਾਜ਼ ਵਿਚ, ਦਿਲ ਤੋਂ ਢੇਰ ਸਾਰਾ ਪਿਆਰ, ਕੋਸ਼ਿਸ਼ ਕਰਾਂਗਾ ਕਿ ਬਾਹਰ ਤੋਂ ਤੁਹਾਨੂੰ ਦਿਖਾ ਸਕਾਂ।” ਇਰਫਾਨ ਖਾਨ ਦੀ ਫਿਲਮ ‘ਅੰਗਰੇਜ਼ੀ ਮੀਡੀਅਮ’ 13 ਮਾਰਚ ਨੂੰ ਰਿਲੀਜ਼ ਹੋਈ ਸੀ। ਇਸ ਫਿਲਮ ਵਿਚ ਇਰਫਾਨ ਖਾਨ ਤੋਂ ਇਲਾਵਾ ਕਰੀਨਾ ਕਪੂਰ ਅਤੇ ਰਾਧਿਕਾ ਮਦਾਨ ਮੁੱਖ ਭੂਮਿਕਾ ਵਿਚ ਸਨ।

ਇਹੀ ਫਿਲਮ ਹੈ, ਜਿਸ ਵਿਚ ਇਰਫਾਨ ਖਾਨ ਆਖਰੀ ਵਾਰ ਪਰਦੇ ‘ਤੇ ਦਿਸੇ ਸਨ। ਇਸ ਫਿਲਮ ਦੀ ਸ਼ੂਟਿੰਗ ਇਰਫਾਨ ਖਾਨ ਨੇ ਲੰਡਨ ਤੋਂ ਵਾਪਸ ਆ ਕੇ ਕੀਤੀ ਸੀ। ਇਰਫਾਨ ਨਿਊਰੋਐਂਡੋਕ੍ਰਾਇਨ ਕੈਂਸਰ ਤੋਂ ਪੀੜਤ ਸਨ, ਜਿਸ ਦਾ ਇਲਾਜ ਉਹ ਲੰਡਨ ਕਰਵਾਉਣ ਵੀ ਗਏ ਸਨ। ਲੰਡਨ ਤੋਂ ਆਉਣ ਤੋਂ ਬਾਅਦ ਇਰਫਾਨ ਖਾਨ ਰੁਟੀਨ ਜਾਂਚ ਲਈ ਕੋਕਿਲਾਬੇਨ ਹਸਪਤਾਲ ਵਿਚ ਆਉਂਦੇ ਸਨ।

Bollywood News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ