Corona in Chandigarh: ਚੰਡੀਗੜ੍ਹ ਵਿੱਚ ਇਕੱਠੇ 10 ਮਰੀਜ਼ਾਂ ਦੀ ਰਿਪੋਰਟ ਆਈ Corona Positive, ਮਰੀਜ਼ਾਂ ਦੀ ਗਿਣਤੀ 140 ਤੋਂ ਪਾਰ

10-new-corona-cases-in-chandigarh

Corona in Chandigarh: ਚੰਡੀਗੜ੍ਹ ‘ਚ Corona ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਸ਼ਹਿਰ ‘ਚ 10 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਕੇਸਾਂ ‘ਚੋਂ 8 ਮਰੀਜ਼ ਬਾਪੂਧਾਮ ਕਾਲੋਨੀ, ਜਦੋਂ ਕਿ ਇਕ ਮਰੀਜ਼ ਸੈਕਟਰ-27 ਅਤੇ ਇਕ ਮਰੀਜ਼ ਮਲੋਆ ਦਾ ਦੱਸਿਆ ਜਾ ਰਿਹਾ ਹੈ। ਬਾਪੂਧਾਮ ਕਾਲੋਨੀ ‘ਚ ਹੁਣ Corona ਪੀੜਤ ਮਰੀਜ਼ਾਂ ਦੀ ਗਿਣਤੀ 86 ਹੋ ਗਈ ਹੈ। ਇਸ ਦੇ ਨਾਲ ਹੀ ਸ਼ਹਿਰ ‘ਚ ਕੁੱਲ Corona ਪੀੜਤ ਮਰੀਜ਼ਾਂ ਦਾ ਅੰਕੜਾ 142 ਤੱਕ ਪੁੱਜ ਗਿਆ ਹੈ।

10-new-corona-cases-in-chandigarh

ਪੀ. ਜੀ. ਆਈ. ‘ਚ ਟਰੀਟਮੈਂਟ ਲਈ ਆਉਣ ਵਾਲੇ ਸਾਰੇ ਮਰੀਜ਼ਾਂ ਦੇ Corona ਟੈਸਟ ਪਲਾਨਿੰਗ ਲਈ ਕਮੇਟੀ ਗਠਿਤ ਕਰ ਦਿੱਤੀ ਗਈ ਹੈ। ਕਮੇਟੀ ਦੇ ਇਕ ਮੈਂਬਰ ਡਾਕਟਰ ਦਾ ਕਹਿਣਾ ਹੈ ਕਿ ਇਕ ਹਫਤੇ ‘ਚ ਪੀ. ਜੀ. ਆਈ. ‘ਚ ਸਾਰੇ ਮਰੀਜ਼ਾਂ ਦੀ Corona ਟੈਸਟਿੰਗ ਸ਼ੁਰੂ ਕਰ ਦਿੱਤੀ ਜਾਵੇਗੀ। ਫਿਲਹਾਲ ਪੀ. ਜੀ. ਆਈ. ਦੀ ਵਾਇਰੋਲਾਜੀ ਲੈਬ ਦਿਨ ‘ਚ 250 ਤੋਂ ਲੈ ਕੇ 400 Corona ਟੈਸਟ ਕਰ ਰਹੀ ਹੈ, ਪਰ ਹੁਣ ਦੁੱਗਣੇ ਟੈਸਟ ਕੀਤੇ ਜਾਣੇ ਹਨ ਤਾਂ ਟੈਸਟ ਕਿੱਟਾਂ ਦੀ ਖਰੀਦਦਾਰੀ ਵੀ ਕਰਨੀ ਹੈ ਅਤੇ ਵਾਇਰੋਲਾਜੀ ਦੇ ਨਾਲ ਹੋਰ ਵਿਭਾਗਾਂ ਨੂੰ ਵੀ ਟੈਸਟਿੰਗ ਲਈ ਜੋੜਿਆ ਜਾਵੇਗਾ। ਅਮਰਜੈਂਸੀ, ਟਰਾਮਾ ਦੇ ਨਾਲ ਓ. ਪੀ. ਡੀ. ‘ਚ ਆਉਣ ਵਾਲੇ ਮਰੀਜ਼ਾਂ ਦੇ ਵੀ ਟੈਸਟ ਕਰਨੇ ਹਨ, ਇਸ ਲਈ ਪਲਾਨਿੰਗ ਚੱਲ ਰਹੀ ਹੈ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ