Corona in Punjab: ਹੁਸ਼ਿਆਰਪੁਰ ਵਿੱਚ Corona ਦਾ ਕਹਿਰ ਲਗਾਤਾਰ ਜਾਰੀ, Corona ਦੇ ਇਕ ਮਰੀਜ਼ ਦੀ ਹੋਈ ਮੌਤ

coronavirus-positive-man-died-in-hoshiarpur

Corona in Punjab: ਮੈਡੀਕਲ ਕਾਲਜ ਅੰਮ੍ਰਿਤਸਰ ‘ਚ ਇਲਾਜ ਅਧੀਨ ਹਰਨੇਕ ਸਿੰਘ ਪੁੱਤਰ ਸਾਧੂ ਸਿੰਘ ਨਿਵਾਸੀ ਹਰਖੋਵਾਲ ਦੀ ਇਲਾਜ ਦੌਰਾਨ ਮੌਤ ਹੋ ਗਈ। ਸ਼ੱਕੀ ਮਰੀਜ਼ ਦੇ ਤੌਰ ‘ਤੇ ਉਸ ਨੂੰ ਉੱਥੇ ਰੈਫਰ ਕੀਤਾ ਗਿਆ ਸੀ, ਮੌਤ ਦੇ ਬਾਅਦ ਉਸਦੇ ਸੈਂਪਲ ਦੀ ਰਿਪੋਰਟ Corona ਪਾਜ਼ੇਟਿਵ ਆਈ ਹੈ। ਜਿਸ ਦੇ ਨਾਲ ਹੀ ਜ਼ਿਲੇ ‘ਚ Corona ਨਾਲ ਮ੍ਰਿਤਕ ਲੋਕਾਂ ਦੀ ਗਿਣਤੀ 3 ਹੋ ਗਈ ਹੈ, ਜਦੋਂ ਕਿ ਪਾਜ਼ੇਟਿਵ ਮਰੀਜ਼ਾਂ ਦੀ ਸੰਖਿਆ 90 ਹੋ ਗਈ ਹੈ।

ਇਹ ਵੀ ਪੜ੍ਹੋ: Corona in Chandigarh: ਚੰਡੀਗੜ੍ਹ ਵਿੱਚ ਨਹੀਂ ਰਿਹਾ Corona ਦਾ ਕਹਿਰ, 24 ਘੰਟਿਆਂ ਵਿੱਚ 14 ਪੋਜ਼ੀਟਿਵ ਕੇਸ ਆਏ ਸਾਹਮਣੇ

ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ Corona ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ‘ਚ ਆਉਣ ਵਾਲੇ 46 ਲੋਕਾਂ ਦੇ ਵੀਰਵਾਰ ਨੂੰ ਨਵੇਂ ਸੈਂਪਲ ਲਏ ਗਏ ਹਨ। ਹੁਣ ਤੱਕ ਲਏ ਗਏ ਕੁੱਲ 1203 ਸੈਂਪਲਾਂ ‘ਚੋਂ 108 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਉਨ੍ਹਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਹੁਣ 50 ਪਾਜ਼ੇਟਿਵ ਮਰੀਜ਼ ਇਲਾਜ ਅਧੀਨ ਹਨ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।