Corona in Chandigarh: ਚੰਡੀਗੜ੍ਹ ਵਿੱਚ ਨਹੀਂ ਰਿਹਾ Corona ਦਾ ਕਹਿਰ, 24 ਘੰਟਿਆਂ ਵਿੱਚ 14 ਪੋਜ਼ੀਟਿਵ ਕੇਸ ਆਏ ਸਾਹਮਣੇ

corona-virus-14-more-cases-in-chandigarh

Corona in Chandigarh: ਚੰਡੀਗੜ੍ਹ ‘ਚ Coronavirus ਨੇ ਤੜਥੱਲੀ ਮਚਾਈ ਹੋਈ ਹੈ। ਵੀਰਵਾਰ ਨੂੰ ਸ਼ਹਿਰ ‘ਚ ਇੱਕੋ ਦਿਨ 14 Corona ਪਾਜ਼ੇਟਿਵ ਕੇਸ ਆਉਣ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਵੀਰਵਾਰ ਸ਼ਾਮ ਨੂੰ 6 ਨਵੇਂ Coronavirus ਕੇਸਾਂ ਦੀ ਪੁਸ਼ਟੀ ਕੀਤੀ ਗਈ, ਜਿਨ੍ਹਾਂ ‘ਚੋਂ 5 ਕੇਸ ਬਾਪੂਧਾਮ ਕਾਲੋਨੀ, ਜਦੋਂ ਕਿ ਇਕ ਕੇਸ ਸੈਕਟਰ-30 ਨਾਲ ਸਬੰਧਿਤ ਹੈ। ਪੀੜਤ ਮਰੀਜ਼ਾਂ ‘ਚ ਇਕ ਔਰਤ ਅਤੇ 5 ਪੁਰਸ਼ ਸ਼ਾਮਲ ਹਨ। ਇਸ ਤੋਂ ਪਹਿਲਾਂ ਵੀਰਵਾਰ ਸਵੇਰੇ 8 ਲੋਕਾਂ ‘ਚ Coronavirus ਦੀ ਪੁਸ਼ਟੀ ਕੀਤੀ ਗਈ ਸੀ। ਇਸ ਤਰ੍ਹਾਂ ਇਨ੍ਹਾਂ ਨਵੇਂ ਕੇਸਾਂ ਨਾਲ ਸ਼ਹਿਰ ‘ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 138 ਹੋ ਗਈ ਹੈ।

corona-virus-14-more-cases-in-chandigarh

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਸਮੁੰਦਰੀ ਜਹਾਜ਼ਾਂ ਰਾਹੀਂ ਖਾੜੀ ਦੇਸ਼ਾਂ ਤੋਂ ਕਾਮਿਆਂ ਦੀ ਵਾਪਸੀ ਦੇ ਸਮੇਂ ਸੂਬੇ ‘ਚ Coronavirus ਦੇ ਫੈਲਣ ਦਾ ਖਤਰਾ ਬਹੁਤ ਜ਼ਿਆਦਾ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਪਰਵਾਸੀ ਪੰਜਾਬੀਆਂ ਖਾਸ ਕਰਕੇ ਕਾਮਿਆਂ ਦੇ ਸਮੁੰਦਰੀ ਜਹਾਜ਼ ਕੁਝ ਦਿਨਾਂ ‘ਚ ਪਹੁੰਚਣ ਦੀ ਉਮੀਦ ਹੈ, ਜਦੋਂ ਕਿ ਐੱਨ. ਆਰ. ਆਈਜ਼. ਨੂੰ ਲੈ ਕੇ ਪਹਿਲਾ ਜਹਾਜ਼ ਵੀਰਵਾਰ ਨੂੰ ਪਹੁੰਚਣ ਦੀ ਉਮੀਦ ਹੈ। ਕਰੀਬ 20,000 ਅੰਤਰ ਰਾਸ਼ਟਰੀ ਮੁਸਾਫਰਾਂ ਦੇ ਅਗਲੇ 2-3 ਹਫਤਿਆਂ ‘ਚ ਪੰਜਾਬ ਪੁੱਜਣ ਦੀ ਉਮੀਦ ਹੈ ਅਤੇ ਬਾਕੀ ਸੂਬਿਆਂ ਤੋਂ ਵੀ ਆਉਣ ਵਾਲੇ ਦਿਨਾਂ ‘ਚ 12,000 ਪੰਜਾਬੀ ਆ ਰਹੇ ਹਨ, ਜਿਨ੍ਹਾਂ ਕਾਰਨ ਸੂਬੇ ‘ਚ ਕੋਰੋਨਾ ਵਾਇਰਸ ਕਿਤੇ ਜ਼ਿਆਦਾ ਫੈਲ ਸਕਦਾ ਹੈ।

Chandigarh News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ