Corona in Punjab: ਨਵਾਂ ਸ਼ਹਿਰ ਵਿੱਚ Corona ਬਲਾਸਟ, ਇਕੱਠੇ 18 ਲੋਕਾਂ ਦੀ ਰਿਪੋਰਟ ਆਈ Corona ਪੋਜ਼ੀਟਿਵ

18-new-corona-cases-in-nawanshahr

Corona in Punjab: Coronavirus ਵਰਗੀ ਭਿਆਨਕ ਮਹਾਂਮਾਰੀ ਨੇ ਨਵਾਂਸ਼ਹਿਰ ਨੂੰ ਆਪਣੀ ਲਪੇਟ ‘ਚ ਲਿਆ ਹੋਇਆ ਹੈ। ਵੀਰਵਾਰ ਦੇਰ ਰਾਤ ਸ਼ਹਿਰ ‘ਚ ਉਸ ਸਮੇਂ Corona ਧਮਾਕਾ ਹੋਇਆ, ਜਦੋਂ 18 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ। ਇਨ੍ਹਾਂ ਨਵੇਂ ਕੇਸਾਂ ‘ਚੋਂ 10 ਮਰੀਜ਼ ਮਹਾਂਰਾਸ਼ਟਰ ਦੇ ਸ੍ਰੀ ਹਜੂ਼ਰ ਸਾਹਿਬ ਤੋਂ ਪਰਤੇ ਦੱਸੇ ਜਾ ਰਹੇ ਹਨ, ਜਦੋਂ ਕਿ 5-6 ਲੋਕਾਂ ਦੀ ਟ੍ਰੈਵਲ ਹਿਸਟਰੀ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ: Corona in Punjab: ਪੰਜਾਬ ਵਿੱਚ Corona ਦਾ ਕਹਿਰ, Corona ਕਾਰਨ ਹੁਣ ਤੱਕ 23 ਲੋਕਾਂ ਦੀ ਮੌਤ

ਇਸ ਦੇ ਨਾਲ ਹੀ ਸ਼ਹਿਰ ‘ਚ ਕੁੱਲ Corona ਪੀੜਤ ਮਰੀਜ਼ਾਂ ਦੀ ਗਿਣਤੀ 104 ਤੱਕ ਪੁੱਜ ਗਈ ਹੈ। ਇਨ੍ਹਾਂ ਮਰੀਜ਼ਾਂ ‘ਚੋਂ 18 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ, ਜਦੋਂ ਕਿ ਇਕ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ ਅਤੇ ਇਸ ਦੇ ਨਾਲ ਹੀ ਸ਼ਹਿਰ ‘ਚ ਹੁਣ 85 ਦੇ ਕਰੀਬ ਮਰੀਜ਼ ਇਲਾਜ ਅਧੀਨ ਹਨ। ਦੱਸਣਯੋਗ ਹੈ ਕਿ ਜ਼ਿਲਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਨੇ ਕੋਵਿਡ-19 ਰੋਕਥਾਮ ਤਹਿਤ ਜ਼ਿਲੇ ‘ਚ ਸਿਰਫ 14 ਰਸਤਿਆਂ ਰਾਹੀਂ ਦਾਖਲ ਹੋਣ ਦੀ ਰਣਨੀਤੀ ਬਾਅਦ, ਹੁਣ ਇਨ੍ਹਾਂ ਨਾਕਿਆਂ ‘ਤੇ ਆਪਣਾ ਨਾਮ-ਪਤਾ ਦਰਜ ਕਰਵਾਉਣ ਵਾਲੇ ਬਾਹਰੋਂ ਆਏ ਵਿਅਕਤੀਆਂ ਦਾ ਪਿੰਡ/ਵਾਰਡ ਪੱਧਰ ਤੱਕ ਰਿਕਾਰਡ ਰੱਖਣ ਦੀ ਯੋਜਨਾ ਅਮਲ ‘ਚ ਲਿਆਉਣੀ ਸ਼ੁਰੂ ਕਰ ਦਿੱਤੀ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।