Lockdown in America: ਅਮਰੀਕਾ ਦੇ ਹਾਲਾਤਾਂ ਵਿੱਚ ਹੋਇਆ ਸੁਧਾਰ, ਸਕੂਲ ਖੁੱਲ੍ਹਣੇ ਸ਼ੁਰੂ

schools-begin-to-open-in-united-state-america-during-lockdown

Lockdown in America: ਗਲੋਬਲ ਮਹਾਮਾਰੀ Coronavirus ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਵਿਚ ਹੁਣ ਹਾਲਾਤ ਹੌਲੀ-ਹੌਲੀ ਸਧਾਰਨ ਹੋਣੇ ਸ਼ੁਰੂ ਹੋ ਰਹੇ ਹਨ। ਅਮਰੀਕਾ ਦੇ ਮੋਂਟਾਨਾ ਰਾਜ ਵਿਚ ਸਕੂਲਾਂ ਨੂੰ ਮੁੜ ਖੋਲ੍ਹਿਆ ਜਾ ਰਿਹਾ ਹੈ। ਵੀਰਵਾਰ ਨੂੰ ਰਾਜ ਦੇ ਵਿਲੋ ਕ੍ਰੀਕ ਸਕੂਲ ਨੂੰ ਖੋਲ੍ਹਿਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਇਕ-ਦੂਜੇ ਤੋਂ ਦੂਰੀ ਬਣਾ ਕੇ ਖੜ੍ਹੇ ਹੋਣ ਲਈ ਕਿਹਾ ਗਿਆ ਅਤੇ ਸਕੂਲ ਵਿਚ ਦਾਖਲ ਹੋਣ ਤੋਂ ਪਹਿਲਾਂ ਉਹਨਾਂ ਦੇ ਤਾਪਮਾਨ ਦੀ ਜਾਂਚ ਕੀਤੀ ਗਈ।

schools-begin-to-open-in-united-state-america-during-lockdown

ਸਕੂਲਾਂ ਨੂੰ ਮੁੜ ਖੋਲ੍ਹਣ ਨਾਲ ਬੱਚਿਆਂ ਸਮੇਤ ਮਾਤਾ-ਪਿਤਾ ਵੀ ਉਤਸ਼ਾਹਿਤ ਹਨ। ਉੱਥੇ ਅਮਰੀਕਾ ਦੇ 48 ਰਾਜ ਅਤੇ ਵਾਸ਼ਿੰਗਟਨ ਡੀ.ਸੀ. ਨੇ ਆਦੇਸ਼ ਦਿੱਤਾ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਕਾਰਨ ਅਕਾਦਮਿਕ ਸਾਲ ਦੇ ਅਖੀਰ ਤੱਕ ਸਕੂਲ ਬੰਦ ਕੀਤੇ ਜਾਣ। ਦੂਜੇ ਪਾਸੇ ਅਮਰੀਕੀ ਰਾਜ ਮੋਂਟਾਨਾ ਅਤੇ ਇਡਾਹੋ ਵਿਚ ਇਸ ਹਫਤੇ ਤੋਂ ਸਕੂਲ ਖੁੱਲ੍ਹ ਗਏ ਹਨ। ਜਦਕਿ ਕੁਝ ਹਫਤਿਆਂ ਬਾਅਦ ਤੋਂ ਹੀ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਵਾਲੀਆਂ ਹਨ। ਮੋਂਟਾਨਾ ਦੇ ਗਵਰਨਰ ਸਟੀਵ ਬੁਲੌਕ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਰਾਜ ਦੇ ਸਕੂਲ 7 ਮਈ ਤੱਕ ਵਾਪਸ ਖੁੱਲ੍ਹ ਸਕਦੇ ਹਨ ਭਾਵੇਂਕਿ ਇਹ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ‘ਤੇ ਨਿਰਭਰ ਕਰੇਗਾ ਕਿ ਉਹ ਸਕੂਲਾਂ ਨੂੰ ਖੋਲ੍ਹਣਾ ਚਾਹੁੰਦੇ ਹਨ ਜਾਂ ਨਹੀਂ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ