Corona in China: ਚੀਨ ਵਿੱਚ Corona ਦਾ ਪ੍ਰਕੋਪ ਜਾਰੀ, ਮਾਨਸਿਕ ਰੂਪ ਵਿੱਚ ਬੀਮਾਰ ਹੋ ਰਹੇ ਨੇ ਡਾਕਟਰ

doctors-not-getting-sleep-in-china

Corona in China: Coronavirus ਨਾਲ ਇਸ ਸਮੇਂ ਪੂਰੀ ਦੁਨੀਆ ਜੰਗ ਲੜ ਰਹੀ ਹੈ। ਚੀਨ ਦੇ ਵੁਹਾਨ ਸ਼ਹਿਰ ਤੋਂ Coronavirus ਦੇ ਫੈਲਣ ਦੀ ਸ਼ੁਰੂਆਤ ਹੋਈ ਸੀ ਤੇ ਚੀਨ ਨੂੰ ਇਸ ਤੋਂ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ। ਚੀਨ ’ਚ ਇਸ ਵਾਇਰਸ ਨੂੰ ਲੈ ਕੇ ਮਰੀਜ਼ਾਂ ਦਾ ਇਲਾਜ਼ ਕਰਨ ਵਾਲੇ ਡਾਕਟਰਾਂ ਦੇ ਦਿਲ ’ਚ ਇਸ ਕਦਰ ਖੌਫ ਬੈਠ ਗਿਆ ਹੈ ਕਿ ਉਨ੍ਹਾਂ ਦੀ ਨੀਂਦ ਗਾਇਬ ਹੋ ਗਈ ਹੈ।

doctors-not-getting-sleep-in-china

Coronavirus ਉੱਥੇ ਡਾਕਟਰਾਂ ਨੂੰ ਮਾਨਸਿਕ ਰੂਪ ਨਾਲ ਵੀ ਬੀਮਾਰ ਬਣਾ ਰਿਹਾ ਹੈ। ਇਕ ਖੋਜ ਅਨੁਸਾਰ ਇਸ ਵਜ੍ਹਾ ਨਾਲ ਚੀਨ ਦੇ ਇਕ ਤਿਹਾਈ ਡਾਕਟਰਾਂ ਨੂੰ ਨੀਂਦ ਆਉਣ ਦੀ ਸਮੱਸਿਆ ਹੋਣ ਲੱਗੀ ਹੈ। ਖੋਜ ਅਨੁਸਾਰ ਚੀਨ ’ਚ Corona ਦੇ ਇਲਾਜ਼ ’ਚ ਲੱਗੇ ਇਕ ਤਿਹਾਈ ਮੈਡੀਕਲ ਸਟਾਫ ਨੂੰ ਇਨਸੌਮਨੀਆ ਨਾਂ ਦੀ ਬੀਮਾਰੀ ਹੋ ਗਈ ਹੈ। ਇਸ ਬੀਮਾਰੀ ਦੇ ਤਹਿਤ ਲੋਕਾਂ ਨੂੰ ਨੀਂਦ ਨਹੀਂ ਆਉਣ ਦੀ ਸਮੱਸਿਆ ਹੁੰਦੀ ਹੈ।

World News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ