Corona in India: ਭਾਰਤ ਵਿੱਚ Corona ਦਾ ਕਹਿਰ, ਹੁਣ ਤੱਕ 393 ਲੋਕਾਂ ਦੀ ਮੌਤ

corona-virus-outbreaking-in-india

Corona in India: Coronavirus ਦੇ ਖਤਰੇ ਕਾਰਨ ਪੂਰੇ ਦੇਸ਼ ‘ਚ ਦੂਜੀ ਵਾਰ ਲਾਕ ਡਾਊਨ ਲਾਇਆ ਗਿਆ ਹੈ। Lockdown ਭਾਗ-2 ਦੇ ਪਹਿਲੇ ਹੀ ਦਿਨ ਪੂਰੇ ਦੇਸ਼ ‘ਚ ਇਸ ਜਾਨਲੇਵਾ ਵਾਇਰਸ ਦੇ 1118 ਨਵੇਂ ਕੇਸ ਸਾਹਮਣੇ ਆਏ ਅਤੇ ਹੁਣ ਤੱਕ 393 Corona ਪੀੜਤਾਂ ਦੀ ਮੌਤ ਹੋ ਚੁੱਕੀ ਹੈ। ਇਸ ਵਾਇਰਸ ਨੇ ਪੂਰੇ ਦੇਸ਼ ਵਾਸੀਆਂ ਦੀਆਂ ਜਾਨਾਂ ਸੁੱਕਣੀਆਂ ਪਾਈਆਂ ਹੋਈਆਂ ਹਨ ਅਤੇ ਹਰ ਕੋਈ ਦਹਿਸ਼ਤ ‘ਚ ਜ਼ਿੰਦਗੀ ਜੀਅ ਰਿਹਾ ਹੈ। ਹੁਣ ਤੱਕ ਦੇ ਤਾਜ਼ਾ ਹਾਲਾਤ ਮੁਤਾਬਕ ਦੇਸ਼ ‘ਚ Corona ਪੀੜਤਾਂ ਦੀ ਗਿਣਤੀ 11,933 ਤੱਕ ਪਹੁੰਚ ਗਈ ਹੈ।

corona-virus-outbreaking-in-india

ਉੱਥੇ ਹੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ‘ਚ Coronavirus  ਦੇ ਮਰੀਜ਼ਾਂ ਦੀ ਗਿਣਤੀ ‘ਚ ਵਾਧਾ ਤਾਂ ਹੋ ਰਿਹਾ ਹੈ ਪਰ ਅਜੇ ਤੱਕ ਅਸੀਂ ਕਮਿਊਨਿਟੀ ਦੀ ਸਟੇਜ ‘ਚ ਨਹੀਂ ਆਏ ਹਾਂ ਅਤੇ ਇਹ ਸਭ ਪਹਿਲਾਂ ਤੋਂ ਕੀਤੀ ਗਈ ਤਿਆਰੀ ਅਤੇ ਪਹਿਲੇ ਪੱਧਰ ਦੇ ਲਾਕ ਡਾਊਨ ਅਤੇ ਸਮਾਜਿਕ ਦੂਰੀ ਦਾ ਹੀ ਨਤੀਜਾ ਹੈ। ਮੰਤਰਾਲੇ ਮੁਤਾਬਕ ਦੇਸ਼ ਦੇ ਕੁਝ ਹਿੱਸਿਆਂ ‘ਚ ਕੋਰੋਨਾ ਦੇ ਕਾਫੀ ਮਰੀਜ਼ ਮਿਲ ਰਹੇ ਹਨ ਅਤੇ ਇਨ੍ਹਾਂ ਨਾਲ ਨਜਿੱਠਣ ਲਈ 170 ਜ਼ਿਲ੍ਹਿਆਂ ਨੂੰ ਹਾਟਸਪਾਟ ਐਲਾਨਿਆ ਗਿਆ ਹੈ ਅਤੇ 270 ਜ਼ਿਲ੍ਹੇ ਅਜਿਹੇ ਹਨ, ਜੋ ਗੈਰ ਹਾਟ ਸਪਾਟ ਸ਼੍ਰੇਣੀ ‘ਚ ਰੱਖੇ ਗਏ ਹਨ। ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਕਿਹਾ ਕਿ Coronavirus  ਨਾਲ ਨਜਿੱਠਣ ਲਈ ਆਉਣ ਵਾਲੇ 2-3 ਹਫਤੇ ਬੇਹੱਦ ਨਾਜ਼ੁਕ ਹਨ।

National News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ